ਤਿਉਹਾਰਾਂ ਦੇ ਮੱਦੇਨਜ਼ਰ ਮੋਗਾ ਦੇ ਸਿਹਤ ਵਿਭਾਗ ਦੀ ਟੀਮ ਨੇ ਅੱਜ ਗੁਪਤ ਸੂਚਨਾ ਦੇ ਆਧਾਰ ‘ਤੇ ਮੋਗਾ ‘ਚ ਪੇਟੀਸਾ ਬਣਾਉਣ ਵਾਲੀ ਫੈਕਟਰੀ ‘ਤੇ ਛਾਪੇਮਾਰੀ ਕੀਤੀ, ਜਿੱਥੋਂ ਸਿਹਤ ਵਿਭਾਗ ਦੀ ਟੀਮ ਨੇ ਕਰੀਬ 13 ਕੁਇੰਟਲ ਮਿਲਕ ਕੇਕ, ਜਿਸ ‘ਚੋਂ 540 ਜੋਧਪੁਰ ਰਾਜਸਥਾਨ ਅਤੇ 852 ਕਿਲੋ ਮਿਲਕ ਕੇਕ ਜੋ ਕਿ ਅਬੋਹਰ ਤੋਂ 255 ਕਿਲੋ ਖੋਆ ਬਰਫੀ ਸਮੇਤ ਲਿਆਂਦੀ ਗਈ ਸੀ, ਜੋ ਕਿ ਕੁੱਲ 1647 ਕਿਲੋ ਹੈ, ਨੂੰ ਜ਼ਬਤ ਕਰਕੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਉਕਤ ਸੀ.ਐਮ.ਓ ਡਾ.ਰਾਜੇਸ਼ ਅੱਤਰੀ ਅਤੇ ਫੂਡ ਇੰਸਪੈਕਟਰ ਯੋਗੇਸ਼ ਨੇ ਦੱਸਿਆ ਕਿ ਉਨ•ਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਦੀ ਇੱਕ ਫੈਕਟਰੀ ‘ਚ ਵੱਡੀ ਮਾਤਰਾ ‘ਚ ਸ਼ੱਕੀ ਮਿਲਕ ਕੇਕ ਅਤੇ ਖਾਏ ਬਰਫੀ ਦੀ ਖੇਪ ਪਹੁੰਚੀ ਹੈ ਤਾਂ ਸੀ.ਐਮ.ਓ ਨੇ ਟੀਮ ਸਮੇਤ ਉੱਥੇ ਛਾਪਾ ਮਾਰਿਆ ਅਤੇ ਉੱਥੋਂ , 540 ਕਿਲੋ ਮਿਲਕ ਕੇਕ ਜੋਧਪੁਰ ਰਾਜਸਥਾਨ ਤੋਂ ਲਿਆਂਦੀ ਗਈ ਸੀ ਅਤੇ 852 ਕਿਲੋ ਮਿਲਕ ਕੇਕ ਜੋ ਅਬੋਹਰ ਤੋਂ ਲਿਆਂਦੀ ਗਈ ਸੀ ਅਤੇ 255 ਕਿਲੋ ਖੋਆ ਬਰਫੀ ਜੋ ਕਿ ਕੁੱਲ 1647 ਕਿਲੋ ਹੈ ਜ਼ਬਤ ਕਰਕੇ ਇਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਐੱਮ.ਐੱਮ.ਓ ਨੇ ਦੱਸਿਆ ਕਿ ਉਸ ਨੇ ਇਹ ਮਿਲਕ ਕੇਕ ਉਥੋਂ 130 ਤੋਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਸੀ ਅਤੇ ਉਸ ਨੇ ਇਸ ਦੇ ਸੈਂਪਲ ਭੇਜ ਦਿੱਤੇ ਹਨ, ਜਿਨ੍ਹਾਂ ਦੀ ਰਿਪੋਰਟ ਕੱਲ੍ਹ ਤੱਕ ਮੰਗਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।