ਕਹਿੰਦਾ, ਪੁਲੀਸ ਨੇ ਕੀਤੀ ਵੱਧਿਆ ਕਾਰਵਾਈ
ਦਿ ਸਿਟੀ ਹੈਡਲਾਈਨ
ਲੁਧਿਆਣਾ, 30 ਨਵੰਬਰ
ਲੁਧਿਆਣਾ ਦੇ ਬਹਾਦੁਰ ਕੇ ਰੋਡ ਤੋਂ 17 ਨਵੰਬਰ ਨੂੰ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰ ਗੋਲੀ ਮਾਰਨ ਵਾਲੇ ਮੁਲਜ਼ਮਾਂ ਨੂੰ ਪੁਲੀਸ ਮੁਕਾਬਲੇ ਵਿੱਚ ਹਲਾਕ ਕਰਨ ਦੀ ਖ਼ਬਰ ਤੋਂ ਬਾਅਦ ਸ਼ਹਿਰ ਦੇ ਕਾਰੋਬਾਰੀ ਤੇ ਵਪਾਰੀ ਖੁਸ਼ ਹਨ। ਕਾਰੋਬਾਰੀਆਂ ਤੇ ਵਪਾਰੀਆਂ ਦਾ ਕਹਿਣਾ ਹੈ ਕਿ ਪੁਲੀਸ ਨੇ ਬਹੁਤ ਵੱਧਿਆ ਕਾਰਵਾਈ ਕੀਤੀ। ਅਗਰ ਇਸੇ ਤਰ੍ਹਾਂ ਧੱਕਾ ਕਰਨ ਵਾਲੇ ਮੁਲਜਮਾਂ ਦੇ ਨਾਲ ਪੁਲੀਸ ਕਾਰਵਾਈ ਕਰਦੀ ਰਹੀ ਤਾਂ ਕ੍ਰਾਈਮ ਬਿਲਕੁਲ ਖਤਮ ਹੋ ਜਾਏਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੁਣ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ ਵੀ ਖ਼ਤਮ ਹੋਵੇਗਾ ਤੇ ਗੈਂਗਸਟਰ ਪੁਲੀਸ ਤੋਂ ਡਰਨਗੇ।
ਸੰਭਵ ਜੈਨ ਦੇ ਮਾਮੇ ਦੇ ਮੁੰਡੇ ਕਾਰੋਬਾਰੀ ਤਰੁਣ ਜੈਨ ਬਾਵਾ ਦਾ ਕਹਿਣਾ ਹੈ ਕਿ ਪੁਲੀਸ ਨੇ ਬਹੁਤ ਹੀ ਚੰਗਾ ਕੰਮ ਕੀਤਾ। ਅਜਿਹੇ ਮੁਲਜ਼ਮਾਂ ਨੂੰ ਅਜਿਹੀ ਸਜਾ ਹੀ ਮਿਲਣੀ ਚਾਹੀਦੀ ਹੈ। ਇਸਦੇ ਨਾਲ ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਖਤਮ ਹੋਵੇਗਾ, ਕਿਉਂਕਿ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਕਾਰਨ ਕਾਰੋਬਾਰ ਸਹਿਮੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਪੁਲੀਸ ਮੁਕਾਬਲੇ ਦੇ ਨਾਲ ਗੈਂਗਸਟਰਾਂ ਵਿੱਚ ਵੀ ਸੁਨੇਹਾ ਜਾਏਗਾ ਤਾ ਲੁਧਿਆਣਾ ਵਿੱਚ ਅਪਰਾਧ ਦੀਆਂ ਵਾਰਦਾਤਾਂ ਵਿੱਚ ਫ਼ਰਕ ਪਵੇਗਾ। ਬਾਵਾ ਨੇ ਦੱਸਿਆ ਕਿ ਉਹ ਅੱਜ ਹੀ ਸਵੇਰੇ ਪੁਲੀਸ ਕਮਿਸ਼ਨਰ ਨੂੰ ਮਿਲ ਕੇ ਆਏ ਸਨ, ਉਨ੍ਹਾਂ ਨੇ ਪੁਲੀਸ ਕਮਿਸ਼ਨਰ ਨੂੰ ਅਪੀਲ ਕੀਤੀ ਸੀ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਸਖ਼ਤ ਸਜਾ ਦਿੱਤੀ ਜਾਏ।
ਕਾਰੋਬਾਰੀ ਸੰਭਵ ਜੈਨ ਨੂੰ ਹਸਪਤਾਲ ਮਿਲਣ ਪੁੱਜੇ ਕਮਿਸ਼ਨਰ
ਪੁਲੀਸ ਮੁਕਾਬਲੇ ਤੋਂ ਬਾਅਦ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਇਸ ਮੁਕਾਬਲੇ ਵਿੱਚ ਫੱਟੜ ਹੋਏ ਸੁਖਦੀਪ ਸਿੰਘ ਨੂੰ ਮਿਲਣ ਦੇ ਲਈ ਡੀਐਮਸੀ ਹਸਪਤਾਲ ਪੁੱਜੇ। ਉਨ੍ਹਾਂ ਨੇ ਡਾਕਟਰਾਂ ਦੀ ਟੀਮ ਦੇ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੁਲੀਸ ਕਮਿਸ਼ਨਰ ਨੇ ਹਸਪਤਾਲ ਵਿੱਚ ਹੀ ਜ਼ੇਰੇਇਲਾਜ਼ ਸੰਭਵ ਜੈਨ ਨੂੰ ਵੀ ਮਿਲੇ। ਉਨ੍ਹਾਂ ਨੇ ਇਸ ਪੁਲੀਸ ਮੁਕਾਬਲੇ ਬਾਰੇ ਉਨ੍ਹਾਂ ਨੂੰ ਵੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਕਾਰੋਬਾਰੀ ਸੰਭਵ ਜੈਨ ਨੇ ਪੁਲੀਸ ਦਾ ਧੰਨਵਾਦ ਵੀ ਕੀਤਾ।