ਰਾਜਪੁਰਾ ਦਾਣਾ ਮੰਡੀ ਪ੍ਰਧਾਨ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਪ੍ਰਾਈਵੇਟ ਏਜੇਂਸੀਆਂ ਵੱਲੋਂ ਲੱਗਭਗ ਆਪਣੀ ਸਾਰੀ ਖਰੀਦੀ ਫਸਲ ਮੰਡੀਆਂ ਵਿੱਚੋਂ ਚੁਕਵਾ ਲਈ ਗਈ ਹੈ। ਪਰ ਸਰਕਾਰੀ ਏਜੰਸੀਆ ਦੀ ਢਿੱਲ ਕਾਰਣ ਮੰਡੀ ਵਿੱਚ ਫਸਲ ਪਈ ਹੈ। ਪ੍ਰਧਾਨ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਸੁੱਟ ਆਪਣੀ ਬਣਦੀ ਰਕਮ ਲੈਕੇ ਫ਼ਾਰਗ ਹੋ ਚੁੱਕੇ ਹਨ ਪਰ ਹੁਣ ਆੜਤੀਆ ਭਾਈਚਾਰੇ ਨੂੰ ਮੰਡੀਆਂ ਵਿੱਚ ਪਈ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ।
ਇੱਕ ਪਾਸੇ ਮੀਂਹ ਦਾ ਡਰ ਅਤੇ ਦੂਜੇ ਪਾਸੇ ਮੰਡੀ ਵਿੱਚੋਂ ਫਸਲ ਦੇ ਚੋਰੀ ਹੋਣ ਦਾ ਡਰ ਸਾਨੂੰ ਸਤਾ ਰਿਹਾ ਹੈ । ਮਾਰਕੀਟ ਕਮੇਟੀ ਅਧਿਕਾਰੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੁੱਲ 11 ਲੱਖ 41 ਹਜ਼ਾਰ 100 ਕਵਿੰਟਲ ਪ੍ਰਚੇਜ ਹੋਈ ਸੀ ਅਤੇ 8 ਲੱਖ 82 ਹਜ਼ਾਰ 120 ਕਵਿੰਟਲ ਲਿਫਟਿੰਗ ਹੋ ਚੁੱਕੀ ਹੈ। 2 ਲੱਖ 58 ਹਜ਼ਾਰ 480 ਕਵਿੰਟਲ ਸਰਕਾਰੀ ਲਿਫਟਿੰਗ ਬਕਾਈਆਂ ਰਹਿ ਗਈ ਅਤੇ 4 ਲੱਖ 42 ਹਜ਼ਾਰ 270 ਕਵਿੰਟਲ ਪ੍ਰਾਈਵੇਟ ਏਜੰਸੀਆ ਦੀ ਲਿਫਟਿੰਗ ਰਹਿ ਗਈ ਹੈ। ਮਾਰਕੀਟ ਕਮੇਟੀ ਸੈਕਟਰੀ ਅਨੁਸਾਰ ਸਰਕਾਰੀ ਸ਼ੈਲਰਾ ਅਤੇ ਗੋਦਾਮਾਂ ਵਿੱਚ ਸਪੇਸ ਘੱਟ ਹੋਣ ਕਾਰਣ ਸਰਕਾਰੀ ਲਿਫਟਿੰਗ ਵਿੱਚ ਦੇਰੀ ਹੋ ਰਹੀ ਹੈ ।