ਮਾਨਸਾ ਦੇ ਪਿੰਡ ਜੋਗਾ ਵਿਖੇ ਖੂਹ ‘ਚ ਡਿੱਗੀ 21 ਸਾਲਾ ਕੁੜੀ ਦੀ ਮੌਤ ਹੋ ਗਈ ਹੈ। ਕੁੜੀ ਬੱਚਿਆਂ ਨਾਲ ਖੇਡਣ ਦੌਰਾਨ ਪੁਰਾਣੇ ਖੂਹ ‘ਚ ਡਿੱਗੀ ਸੀ। NDRF ਦੀ ਟੀਮ ਨੇ ਮੁਸ਼ੱਕਤ ਮਗਰੋਂ ਕੁੜੀ ਨੂੰ ਖੂਹ ਵਿਚੋਂ ਬਾਹਰ ਕੱਢਿਆ । ਪਰ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਕੁੜੀ ਦੀ ਪਛਾਣ ਸਾਜ਼ੀਆਂ ਵਜੋਂ ਹੋਈ ਹੈ। ਕੁੜੀ ਦੀ ਮੌਤ ਦੇ ਬਾਅਦ ਪੂਰੇ ਪਿੰਡ ਵਿਚ ਚੀਕ ਚਿਹਾੜਾ ਪੈ ਗਿਆ। ਰੈਸਕਿਊ ਟੀਮਾਂ ਵੱਲੋਂ ਸਾਜ਼ੀਆ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਫਿਰ ਵੀ ਉਸ ਦੀ ਜਾਨ ਨਹੀਂ ਬਚ ਸਕੀ। ਜਿਸ ਖੂਹ ਵਿਚ ਕੁੜੀ ਡਿੱਗੀ ਸੀ ਉਹ 117 ਫੁੱਟ ਡੂੰਘਾ ਸੀ। ਜ਼ਿਕਰਯੋਗ ਹੈ ਕਿ ਖੂਹ ਪੁਰਾਣਾ ਹੋਣ ਕਾਰਨ ਕੁੜੀ ਇਸ ਦੀ ਗਾਰ ‘ਚ ਫਸ ਗਈ ਸੀ, ਹੁਣ ਖੂਹ ‘ਚੋਂ ਜਦੋਂ ਕੁੜੀ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।