2025 ਦੇ ਰਾਬਰਟ ਬਰਨਜ਼ ਹਿਊਮੈਨਟੇਰੀਅਨ ਅਵਾਰਡ (RBHA) ਲਈ ਫਾਈਨਲਿਸਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ Robert Burns Humanitarian Award 2025 ਦੇ ਫਾਈਨਲਿਸਟ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੰਸਥਾ” ਦੀ ਟੀਮ ਅਤੇ ਸੰਸਥਾਪਕ “ਗੁਰਪ੍ਰੀਤ ਸਿੰਘ” ਜੀ ਨੂੰ Robert Burns Humanitarian Award 2025 ਦੇ ਲਈ ਫਾਈਨਲਿਸਟ ਵਜੋਂ ਚੁਣਿਆ ਹੈ। ਭਾਰਤ ਵਿੱਚ ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਸੰਸਥਾਪਕ, ਜੋ ਬੇਸਹਾਰਾ ਲੋਕਾਂ ਨੂੰ ਜੀਵਨ-ਰੱਖਿਅਕ ਦੇਖਭਾਲ ਪ੍ਰਦਾਨ ਕਰਦੇ ਹਨ। ਦੁਨੀਆ ਦੇ 195 ਦੇਸ਼ਾਂ ਵਿਚੋਂ ਸਮਾਜਿਕ ਕੰਮਾਂ ਨੂੰ ਮੁੱਖ ਰੱਖਦਿਆਂ ਚੰਗੇ ਕਾਰਜਾਂ ਲਈ 3 ਸਮਾਜ ਸੁਧਾਰਕ ਫਾਈਨਲ ਵਿੱਚ ਹਨ ਜਿਨ੍ਹਾਂ ਵਿੱਚੋਂ ਇੱਕ ਸਾਡੀ ਟੀਮ ਦੇ ਮੈਂਬਰ ਗੁਰਪ੍ਰੀਤ ਸਿੰਘ ਜੀ ਹਨ। ਜੇਤੂ ਦਾ ਐਲਾਨ ਵੀਰਵਾਰ, 25 ਜਨਵਰੀ 2025 ਨੂੰ ਇੱਕ ਔਨਲਾਈਨ ਸਮਾਰੋਹ ਦੌਰਾਨ ਕੀਤਾ ਜਾਵੇਗਾ।
ਇਸ ਦੀ ਜਾਣਕਾਰੀ ਮਨੁੱਖਤਾ ਦੀ ਸੇਵਾ ਸੋਸਾਇਟੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ। ਸੰਸਥਾ ਨੇ ਪੋਸਟ ‘ਚ ਲਿਖਿਆ, “ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਮਾਣ ਵਧਾਉਣ ਲਈ ਅਸੀਂ ਧੰਨਵਾਦੀ ਹਾਂ South Aryshire Council UK ਦੇ ਜਿੰਨਾ ਨੇ ਲੁਧਿਆਣਾ ਸ਼ਹਿਰ ਦੇ ਨੇੜੇ ਪਿੰਡ ਹਸਨਪੁਰ ਵਿੱਚ ਬਣੇ ਸੁਪਨਿਆਂ ਦੇ ਘਰ ਦੀ ਸੇਵਾ ਕਰਨ ਵਾਲੀ “ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੰਸਥਾ” ਦੀ ਟੀਮ ਅਤੇ ਸੰਸਥਾਪਕ “ਗੁਰਪ੍ਰੀਤ ਸਿੰਘ” ਜੀ ਨੂੰ Robert Burns Humanitarian Award 2025 ਦੇ ਲਈ ਫਾਈਨਲਿਸਟ ਵਜੋਂ ਚੁਣਿਆ ਹੈ ਜੀ । ਸੱਚੇ ਪਾਤਸ਼ਾਹ ਵਾਹਿਗੁਰੂ ਜੀ 🙏 ਦੀ ਕ੍ਰਿਪਾ ਅਤੇ ਤੁਹਾਡੇ ਸਾਰਿਆਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਦਿੱਤੀਆਂ ਦੁਆਵਾਂ ਸਦਕਾ ਹੀ ਇਹ ਮਾਣ ਸਾਨੂੰ ਮਿਲਿਆ ਹੈ ਜੀ”