Thursday, September 19, 2024
spot_img

ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ ਦਿਹਾਂਤ, 70 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Must read

ਮਾਈਕਲ ਜੈਕਸਨ ਦੇ ਭਰਾ ਅਤੇ ਜੈਕਸਨ 5 ਦੇ ਮੈਂਬਰ ਟੀਟੋ ਜੈਕਸਨ ਦੀ ਮੌਤ ਹੋ ਗਈ ਹੈ। 70 ਸਾਲ ਦੀ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਟੀਟੋ ਦੀ ਮੌਤ ਦੀ ਖਬਰ ਦੀ ਪੁਸ਼ਟੀ ਜੈਕਸਨ ਪਰਿਵਾਰ ਦੇ ਲੰਬੇ ਸਮੇਂ ਤੋਂ ਦੋਸਤ ਅਤੇ ਸਹਿਯੋਗੀ ਸਟੀਵ ਮੈਨਿੰਗ ਨੇ ਕੀਤੀ।

ਮੀਡੀਆ ਰਿਪੋਰਟਾਂ ਮੁਤਾਬਕ ਸਟੀਵ ਮੈਨਿੰਗ ਦਾ ਮੰਨਣਾ ਹੈ ਕਿ ਰੋਡ ਟ੍ਰਿਪ ‘ਤੇ ਗੱਡੀ ਚਲਾਉਂਦੇ ਸਮੇਂ ਟੀਟੋ ਨੂੰ ਦਿਲ ਦਾ ਦੌਰਾ ਪਿਆ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਹੋਇਆ ਹੈ। ਟੀਟੋ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਿਆ ਹੈ। ਟੀਟੋ ਜੈਕਸਨ ਦੇ ਪੁੱਤਰਾਂ ਦੇ ਨਾਮ ਤਾਜ, ਟੈਰਿਲ ਅਤੇ ਟੀਜੇ ਹਨ।

ਹਾਲ ਹੀ ਵਿੱਚ ਟੀਟੋ ਨੇ ਆਪਣੇ ਭਰਾ ਮਾਰਲੋਨ ਅਤੇ ਜੈਕੀ ਨਾਲ ਇੰਗਲੈਂਡ ਵਿੱਚ ਪਰਫਾਰਮੈਂਸ ਦਿੱਤੀ ਸੀ। ਟੀਟੋ ਜੈਕਸਨ ਗਿਟਾਰ ਵਜਾਉਣ, ਗਾਉਣ ਅਤੇ ਡਾਂਸ ਵਿੱਚ ਮਾਹਰ ਸੀ। ਪਿਛਲੇ ਕੁਝ ਸਾਲਾਂ ਵਿੱਚ ਉਸਨੇ ਇੱਕ ਬਲੂਜ਼ ਗਿਟਾਰਿਸਟ ਵਜੋਂ ਕਈ ਰਿਕਾਰਡਿੰਗਾਂ ਅਤੇ ਸ਼ੋ ਵੀ ਕੀਤੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article