ਮਸ਼ਹੂਰ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਲਗਭਗ 60 ਸਾਲਾਂ ਦੀ ਸੀ ਅਤੇ ਲੰਬੇ ਸਮੇਂ ਤੋਂ ਬਿਮਾਰ ਸੀ। ਇਸ ਖ਼ਬਰ ਨਾਲ ਹਰ ਪਾਸੇ ਸੋਗ ਦੀ ਲਹਿਰ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਸਮਾਂ ਪਹਿਲਾਂ ਪਤਨੀ ਨੂੰ ਦਿਲ ਦੀ ਸਮੱਸਿਆ ਕਾਰਨ ਸਟੈਂਟ ਵੀ ਲਗਾਇਆ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਹੰਸ ਰਾਜ ਹੰਸ ਇੱਕ ਭਾਰਤੀ ਗਾਇਕ ਅਤੇ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਪਦਮ ਸ਼੍ਰੀ ਦਾ ਨਾਗਰਿਕ ਸਨਮਾਨ ਮਿਲਿਆ ਹੈ। ਉਹ ਪੰਜਾਬੀ ਲੋਕ ਅਤੇ ਸੂਫ਼ੀ ਸੰਗੀਤ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਗਾਉਂਦਾ ਹੈ ਅਤੇ ਆਪਣੇ ‘ਪੰਜਾਬੀ-ਪੌਪ’ ਐਲਬਮ ਵੀ ਜਾਰੀ ਕੀਤੇ ਹਨ।