ਵ੍ਰਿੰਦਾਵਨ ਵਿੱਚ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ ਲੁਧਿਆਣਾ ਵਾਸੀਆਂ ਦੀਆਂ ਮ੍ਰਿਤਕ ਦੇਹਾਂ ਘਰ ਪਹੁੰਚ ਗਈਆਂ ਹਨ। ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂੰ ਬਾਂਸਲ ਦੀਆਂ ਮ੍ਰਿਤਕ ਦੇਹਾਂ ਦਾ ਲੁਧਿਆਣਾ ਦੇ ਦੁਗਰੀ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।
ਮੀਨੂੰ ਬਾਂਸਲ ਦੇ ਪੁੱਤਰ ਨਿਖਿਲ ਬਾਂਸਲ ਨੇ ਕਿਹਾ ਕਿ ਉਸ ਦੀ ਭੈਣ ਡਿੰਕੀ ਬਾਂਸਲ ਅਜੇ ਵੀ ਲਾਪਤਾ ਹੈ। ਉਸ ਦਾ ਨਾਮ ਲਾਪਤਾ ਲੋਕਾਂ ਦੀ ਸੂਚੀ ਵਿੱਚ ਵੀ ਨਹੀਂ ਹੈ। ਪ੍ਰਸ਼ਾਸਨ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ।
ਪੰਜ ਲੋਕਾਂ ਕਵਿਤਾ ਬਹਿਲ, ਚਰਨਜੀਤ, ਮਧੁਰ ਬਹਿਲ, ਪਿੰਕੀ ਬਹਿਲ ਅਤੇ ਈਸ਼ਾਨ ਕਟਾਰੀਆ ਦੀਆਂ ਮ੍ਰਿਤਕ ਦੇਹਾਂ ਜਗਰਾਓਂ ਪਹੁੰਚ ਗਈਆਂ ਹਨ। ਉੱਥੇ ਵੱਡੀ ਭੀੜ ਇਕੱਠੀ ਹੋ ਗਈ ਹੈ। ਸਪਨਾ ਹੰਸ ਦੀ ਮ੍ਰਿਤਕ ਦੇਹ ਵੀ ਮੋਗਾ ਸਥਿਤ ਘਰ ਪਹੁੰਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸੋਗ ਪ੍ਰਗਟ ਕਰਨ ਲਈ ਲੁਧਿਆਣਾ ਦੇ ਦੁਗਰੀ ਪਹੁੰਚ ਸਕਦੇ ਹਨ। ਮੁੱਖ ਮੰਤਰੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਤੇ ਜਗਰਾਓਂ ਦੇ ਡੱਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਵਿਚ ਵੀ ਸਾਮਲ ਹੋਏ ।
ਹੁਣ ਤੱਕ ਵ੍ਰਿੰਦਾਵਨ ਵਿੱਚ 22 ਲੋਕਾਂ ਨੂੰ ਬਚਾਇਆ ਗਿਆ ਹੈ। ਪੰਜ ਲੋਕ ਅਜੇ ਵੀ ਲਾਪਤਾ ਹਨ। ਸ਼ਨੀਵਾਰ ਨੂੰ ਦੂਜੇ ਦਿਨ ਵੀ ਬਚਾਅ ਕਾਰਜ ਜਾਰੀ ਰਿਹਾ। ਫੌਜ ਵੀ ਬਚਾਅ ਕਾਰਜ ਵਿੱਚ ਸ਼ਾਮਲ ਹੈ। ਪੁਲਿਸ ਨੇ ਦੋਸ਼ੀ ਕਿਸ਼ਤੀ ਚਾਲਕ ਪੱਪੂ ਨਿਸ਼ਾਦ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਹ ਕਿਸ਼ਤੀ ਡੁੱਬਣ ਤੋਂ ਬਾਅਦ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਛੱਡ ਕੇ ਮੌਕੇ ਤੋਂ ਭੱਜ ਗਿਆ ਸੀ।




