ਲੁਧਿਆਣਾ ਵਿੱਚ ਡੀਸੀ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਅਗਲੇ ਹੁਕਮਾਂ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਇਨਵਰਟਰ, ਜਨਰੇਟਰਾਂ, ਅਤੇ ਕਿਸੇ ਵੀ ਹੋਰ ਪਾਵਰ ਬੈਕਅੱਪ ਬਾਹਰੀ ਲਾਈਟਾਂ, ਬਿਲਬੋਰਡਾਂ, ਸਟਰੀਟ ਲਾਈਟਾਂ ਆਦਿ ਲਈ ਵਰਤੇ ਜਾਣ ਵਾਲੇ ਸਿਸਟਮਾਂ ਅਤੇ ਬਲੈਕਆਊਟ ਕਾਰਜਾਂ ਦੌਰਾਨ ਸੋਲਰ ਲਾਈਟਾਂ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ।
ਲੇਜ਼ਰ ਲਾਈਟਾਂ ਅਤੇ ਡੀਜੇ ਲਾਈਟਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਹੈ ਖਾਸ ਕਰਕੇ ਸ਼ਾਮ ਦੇ ਸਮੇਂ । ਸ਼ਾਮ ਦੇ ਸਮੇਂ ਦੌਰਾਨ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰੋਂ ਨਾ ਨਿਕਲਣ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ। ਕਿਸੇ ਵੀ ਸਾਇਰਨ ਜਾਂ ਐਮਰਜੈਂਸੀ ਸਿਗਨਲ ਦੀ ਸਥਿਤੀ ਵਿੱਚ ਜਨਤਾ ਨੂੰ ਸਮੇਂ-ਸਮੇਂ ‘ਤੇ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਦੀ ਤੁਰੰਤ ਪਾਲਣਾ ਕਰਨੀ ਹੋਵੇਗੀ ਹੈ।
ਇਹ ਹੁਕਮ ਪੁਲਿਸ, ਅਰਧ ਸੈਨਿਕ ਬਲਾਂ, ਹਵਾਈ ਸੈਨਾ, ਐਸਪੀਜੀ ਕਰਮਚਾਰੀਆਂ ਅਤੇ ਕਿਸੇ ਸਮਰੱਥ ਸਰਕਾਰੀ ਅਥਾਰਟੀ ਦੁਆਰਾ ਅਧਿਕਾਰਤ ਵਿਅਕਤੀਆਂ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ‘ਤੇ ਲਾਗੂ ਨਹੀਂ ਹੋਵੇਗਾ। ਹਸਪਤਾਲਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਛੋਟ ਹੈ।