ਭਾਰਤੀ-ਅਮਰੀਕੀ ਗਾਇਕਾ ਅਤੇ ਉੱਦਮੀ ਚੰਦਰਿਕਾ ਟੰਡਨ ਨੇ ‘ਤ੍ਰਿਵੇਣੀ’ ਐਲਬਮ ਲਈ ‘ਬੈਸਟ ਨਿਊ ਏਜ, ਐਂਬੀਐਂਟ ਜਾਂ ਚੈਂਟ ਐਲਬਮ’ ਸ਼੍ਰੇਣੀ ਵਿੱਚ ਗ੍ਰੈਮੀ ਪੁਰਸਕਾਰ ਜਿੱਤਿਆ। ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਟੰਡਨ ਨੇ ਆਪਣੇ ਸਾਥੀਆਂ ਦੱਖਣੀ ਅਫ਼ਰੀਕੀ ਬੰਸਰੀਵਾਦਕ ਵਾਊਟਰ ਕੈਲਰਮੈਨਸ ਅਤੇ ਜਾਪਾਨੀ ਸੈਲਿਸਟ ਏਰੂ ਮਾਤਸੁਮੋਟੋ ਨਾਲ ਇਹ ਪੁਰਸਕਾਰ ਜਿੱਤਿਆ।
ਰਿਕਾਰਡਿੰਗ ਅਕੈਡਮੀ ਦੁਆਰਾ ਆਯੋਜਿਤ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਰੋਹ ਦਾ 67ਵਾਂ ਐਡੀਸ਼ਨ ਐਤਵਾਰ ਨੂੰ ਲਾਸ ਏਂਜਲਸ ਦੇ ਕ੍ਰਿਪਟੋਡੌਟਕਾਮ ਅਰੇਨਾ ਵਿਖੇ ਆਯੋਜਿਤ ਕੀਤਾ ਗਿਆ।
ਪੁਰਸਕਾਰ ਸਵੀਕਾਰ ਕਰਦੇ ਸਮੇਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸੰਗੀਤ ਪਿਆਰ ਹੈ, ਸੰਗੀਤ ਰੌਸ਼ਨੀ ਹੈ, ਅਤੇ ਸੰਗੀਤ ਹਾਸਾ ਹੈ ਅਤੇ ਆਓ ਆਪਾਂ ਸਾਰੇ ਪਿਆਰ, ਰੌਸ਼ਨੀ ਅਤੇ ਹਾਸੇ ਨਾਲ ਘਿਰੇ ਰਹੀਏ। ਸੰਗੀਤ ਲਈ ਧੰਨਵਾਦ ਅਤੇ ਸੰਗੀਤ ਬਣਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ। 2009 ਦੀ ‘ਸੋਲ ਕਾਲ’ ਤੋਂ ਬਾਅਦ ਇਹ ਚੰਦਰਿਕਾ ਟੰਡਨ ਦੀ ਦੂਜੀ ਗ੍ਰੈਮੀ ਨਾਮਜ਼ਦਗੀ ਸੀ ਅਤੇ ਉਸਦੀ ਪਹਿਲੀ ਜਿੱਤ ਸੀ।