ਬੀਤੇ ਕੁਝ ਦਿਨ ਪਹਿਲਾਂ ਗੁਰਦਾਸਪੁਰ ‘ਚ ਇੱਕ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ‘ਚ ਸਕੂਟਰੀ ‘ਤੇ ਜਾ ਰਹੀਆਂ ਨੂੰਹ ਅਤੇ ਸੱਸ ਤੋਂ ਲੁੱਟ ਹੋਈ ਸੀ ਤੇ ਇਸ ਦੌਰਾਨ ਨੂੰਹ ਨਹਿਰ ‘ਚ ਡਿੱਗ ਗਈ ਸੀ। ਪੰਜ ਦਿਨਾਂ ਬਾਅਦ ਨਹਿਰ ‘ਚੋਂ ਨੂੰਹ ਹੀ ਲਾਸ਼ ਤਾਂ ਮਿਲ ਗਈ ਸੀ ਪਰ ਇਸ ਮਾਮਲੇ ‘ਚ ਖੁਲਾਸਾ ਨਹੀਂ ਹੋ ਸਕਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕਰਕੇ ਖ਼ੁਲਾਸਾ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਦੇ ਬਾਅਦ ਪਤਾ ਲੱਗਿਆ ਹੈ ਕਿ ਸੱਸ ਨੇ ਆਪਣੇ ਪੁੱਤ ਨਾਲ ਰਲ ਕੇ ਵੱਡਾ ਡਰਾਮਾ ਰਚਿਆ ਤੇ ਇਸ ਨੂੰ ਲੁੱਟ ਦੀ ਘਟਨਾ ਦਾ ਰੂਪ ਦੇ ਦਿੱਤਾ।
ਸੱਸ ਨੇ ਕਿਹਾ ਸੀ ਕਿ ਉਹ ਬੱਬੇਹਾਲੀ ਨਹਿਰ ਦੇ ਪੁੱਲ ‘ਤੇ 28 ਮਾਰਚ ਸ਼ੁੱਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ ‘ਤੇ ਸਵਾਰ ਹੋ ਕੇ ਸੱਸ ਆਪਣੀ ਨੂੰਹ ਨਾਲ ਆਪਣੇ ਪਿੰਡ ਬਿਧੀਪੁਰ ਜਾ ਰਹੀ ਸੀ। ਮੇਰੀ ਨੂੰਹ ਅਮਨਪ੍ਰੀਤ ਕੌਰ ਲੁਟੇਰਿਆਂ ਨਾਲ ਲੁੱਟ ਦੌਰਾਨ ਕੀਤੀ ਧੱਕਾ-ਮੁੱਕੀ ‘ਚ ਨਹਿਰ ਵਿੱਚ ਡਿੱਗ ਪਈ ਸੀ। ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ 5ਵੇਂ ਦਿਨ 1 ਅਪ੍ਰੈਲ ਨੂੰ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਸੀ।