Friday, January 24, 2025
spot_img

ਬੈਂਕਿੰਗ ਕਾਨੂੰਨਾਂ ‘ਚ ਵੱਡਾ ਬਦਲਾਅ, ਹੁਣ ਬੈਂਕ ਖਾਤੇ ਦੇ ਵਾਰਿਸਾਂ ਨੂੰ ਲੈ ਕੀਤਾ ਵੱਡਾ ਫੇਰਬਦਲ, ਜਾਣੋਂ ਸਰਕਾਰ ਨੇ ਕਿਉਂ ਦਿੱਤੀ ਮਨਜ਼ੂਰੀ!

Must read

ਕੇਂਦਰੀ ਮੰਤਰੀ ਮੰਡਲ ਨੇ ਬੈਂਕਿੰਗ ਕਾਨੂੰਨਾਂ ਨਾਲ ਸਬੰਧਤ ਕਈ ਮਹੱਤਵਪੂਰਨ ਸੋਧਾਂ ਨੂੰ ਮਨਜ਼ੂਰੀ ਦਿੱਤੀ। ਇਹਨਾਂ ਵਿੱਚੋਂ ਸਭ ਤੋਂ ਖਾਸ ਬੈਂਕ ਖਾਤਿਆਂ ਲਈ 4 ਵਿਅਕਤੀਆਂ ਨੂੰ ਨਾਮਜ਼ਦ ਕਰਨ ਦਾ ਵਿਕਲਪ ਅਹਿਮ ਹੈ। ਬੈਂਕਿੰਗ ਕਾਨੂੰਨ ‘ਚ ਬਦਲਾਅ ਤੋਂ ਬਾਅਦ ਬੈਂਕ ਖਾਤਿਆਂ ‘ਚ ਇਕ ਤੋਂ ਵੱਧ ਨਾਮਜ਼ਦ ਵਿਅਕਤੀ ਵੀ ਰਹਿ ਸਕਣਗੇ। ਇਸ ਨਾਲ ਖਾਤਾਧਾਰਕ ਦੀ ਮੌਤ ਤੋਂ ਬਾਅਦ ਸਾਂਝੇ ਖਾਤਾਧਾਰਕ ਜਾਂ ਵਾਰਿਸ ਨੂੰ ਖਾਤੇ ਵਿੱਚੋਂ ਪੈਸੇ ਆਸਾਨੀ ਨਾਲ ਮਿਲ ਜਾਣਗੇ।
ਏਥੇ ਦਸ ਦੇਈਏ ਕਿ ਮਾਰਚ ਦੇ ਅੰਤ ਤੱਕ ਅਜਿਹੇ ਖਾਤਿਆਂ ਦੀ ਗਿਣਤੀ ਵਧ ਕੇ 78 ਹਜ਼ਾਰ ਕਰੋੜ ਹੋ ਗਈ, ਜਿਨ੍ਹਾਂ ਲਈ ਦਾਅਵਾ ਕਰਨ ਵਾਲਾ ਕੋਈ ਨਹੀਂ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਹੁਣ ਤੱਕ ਖਾਤੇ ਵਿੱਚ ਸਿਰਫ ਇੱਕ ਨਾਮਜ਼ਦ ਵਿਕਲਪ ਸੀ। ਅਜਿਹੇ ‘ਚ ਜੇਕਰ ਨਾਮਜ਼ਦ ਵਿਅਕਤੀ ਦੀ ਵੀ ਦੁਰਘਟਨਾ ‘ਚ ਮੌਤ ਹੋ ਜਾਂਦੀ ਹੈ ਤਾਂ ਕਲੇਮ ‘ਚ ਕਈ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਸਰਕਾਰ ਲਾਵਾਰਿਸ ਖਾਤਿਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ। ਇੱਕ ਤੋਂ ਵੱਧ ਨਾਮਜ਼ਦ ਹੋਣ ਨਾਲ ਲਾਵਾਰਿਸ ਖਾਤਿਆਂ ਦੀ ਗਿਣਤੀ ਘੱਟ ਜਾਵੇਗੀ ਅਤੇ ਪਰਿਵਾਰਕ ਮੈਂਬਰ ਆਪਣੇ ਪੈਸੇ ਪ੍ਰਾਪਤ ਕਰ ਸਕਣਗੇ। ਮੰਨ ਲਓ ਪਤੀ ਨੇ ਆਪਣੀ ਪਤਨੀ ਨੂੰ ਨਾਮਜ਼ਦ ਕੀਤਾ ਅਤੇ ਪਤਨੀ ਨੇ ਆਪਣੇ ਪਤੀ ਨੂੰ ਨਾਮਜ਼ਦ ਕੀਤਾ, ਪਰ ਦੋਵਾਂ ਦੀ ਹਾਦਸੇ ਵਿਚ ਮੌਤ ਹੋ ਗਈ। ਪਰ, ਜੇਕਰ ਨਾਮਜ਼ਦ ਨੰਬਰ 2, 3, 4 ਹਨ ਤਾਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਵੀ ਦਾਅਵੇਦਾਰ ਰਹਿ ਜਾਣਗੇ ਅਤੇ ਖਾਤਾ ਧਾਰਕ ਦਾ ਨਾਮਜ਼ਦ ਵਿਅਕਤੀ ਪੈਸੇ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗਾ। ਇਸ ਲਈ ਪ੍ਰਤੀ ਖਾਤਾ ਨਾਮਜ਼ਦ ਵਿਅਕਤੀਆਂ ਦੀ ਗਿਣਤੀ ਵਧਾ ਕੇ 4 ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਵਰਤਮਾਨ ਵਿੱਚ, ਜਦੋਂ ਤੁਸੀਂ ਇੱਕ ਬੈਂਕ ਖਾਤਾ ਖੋਲ੍ਹਦੇ ਹੋ, ਤਾਂ ਤੁਹਾਡੇ ਕੋਲ ਨਾਮਜ਼ਦ ਵਿਅਕਤੀ ਦਾ ਫੈਸਲਾ ਕਰਨ ਦਾ ਵਿਕਲਪ ਹੁੰਦਾ ਹੈ।
ਖਾਤਾ ਧਾਰਕ ਦੀ ਮੌਤ ਤੋਂ ਬਾਅਦ, ਖਾਤੇ ਵਿੱਚ ਜਮ੍ਹਾਂ ਰਕਮ ਨਾਮਜ਼ਦ ਵਿਅਕਤੀ ਨੂੰ ਦੇਣੀ ਪੈਂਦੀ ਹੈ। ਵਰਤਮਾਨ ਵਿੱਚ, ਬਚਤ ਖਾਤੇ ਅਤੇ ਫਿਕਸਡ ਡਿਪਾਜ਼ਿਟ ਵਿੱਚ ਸਿਰਫ ਇੱਕ ਨਾਮਜ਼ਦ ਵਿਅਕਤੀ ਨੂੰ ਨਿਰਧਾਰਤ ਕਰਨ ਦਾ ਵਿਕਲਪ ਹੈ। ਇਸ ਬਦਲਾਅ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੁਣ ਇਸ ਬਿੱਲ ਨੂੰ ਸੰਸਦ ‘ਚ ਪੇਸ਼ ਕਰਨਗੇ।
ਨਵੀਂ ਤਬਦੀਲੀ ਦੇ ਤਹਿਤ, ਜੇਕਰ ਸ਼ੇਅਰਾਂ ਜਾਂ ਬਾਂਡ ਮਨੀ ਦਾ ਬੋਨਸ ਕਿਸੇ ਖਾਤੇ ਵਿੱਚ ਪਿਆ ਹੈ ਅਤੇ ਇਸ ਲਈ ਕੋਈ ਦਾਅਵਾ ਪ੍ਰਾਪਤ ਨਹੀਂ ਹੋਇਆ ਹੈ, ਤਾਂ ਇਸਨੂੰ ‘ਨਿਵੇਸ਼ਕ ਸਿੱਖਿਆ ਸੁਰੱਖਿਆ ਫੰਡ’ ਆਈਈਪੀਐਫ ਵਿੱਚ ਟਰਾਂਸਫਰ ਕੀਤਾ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article