ਭਾਰਤ-ਪਾਕਿਸਤਾਨ ਸਰਹੱਦ ‘ਤੇ ਫੌਜੀਆਂ ਨੇ ਗਰਮੀ ਦੀ ਤੀਬਰਤਾ ਨੂੰ ਦਿਖਾਉਣ ਲਈ ਅਨੋਖਾ ਪ੍ਰਯੋਗ ਕੀਤਾ। ਇੱਥੇ ਬੀਐਸਐਫ ਦੇ ਜਵਾਨਾਂ ਨੇ ਰੇਤ ‘ਤੇ ਪਾਪੜ ਪਕਾਏ ਹਨ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਾਡੇ ਫੌਜੀ ਮਾੜੇ ਹਾਲਾਤਾਂ ‘ਚ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ‘ਚ ਲੱਗੇ ਹੋਏ ਹਨ। ਦੇਸ਼ ਵਿੱਚ ਇਨ੍ਹੀਂ ਦਿਨੀਂ ਬਹੁਤ ਗਰਮੀ ਪੈ ਰਹੀ ਹੈ। ਕਈ ਥਾਵਾਂ ‘ਤੇ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਹਾਲਾਤ ਇਹ ਹਨ ਕਿ ਗਰਮੀ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੈ। ਅਜਿਹੇ ‘ਚ ਰਾਜਸਥਾਨ ਤੋਂ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ।
ਬੀਕਾਨੇਰ ‘ਚ ਕਿਹੋ ਜਿਹੀ ਗਰਮੀ ਪੈ ਰਹੀ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਬੀਐੱਸਐੱਫ ਦੇ ਜਵਾਨਾਂ ਨੇ ਰੇਤ ‘ਤੇ ਪਾਪੜ ਪਕਾਏ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਾਡੇ ਫੌਜੀ ਮਾੜੇ ਹਾਲਾਤਾਂ ‘ਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ‘ਚ ਲੱਗੇ ਹੋਏ ਹਨ। ਇੱਕ ਪਾਸੇ ਜਿੱਥੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਏ.ਸੀ., ਕੂਲਰਾਂ ਦਾ ਸਹਾਰਾ ਲੈ ਰਹੇ ਹਨ, ਉੱਥੇ ਹੀ ਦੂਜੇ ਪਾਸੇ ਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਸਾਡੇ ਜਵਾਨ ਇਸ ਭਿਆਨਕ ਗਰਮੀ ਵਿੱਚ ਦਿਨ-ਰਾਤ ਚੌਕਸ ਹਨ, ਤਾਂ ਜੋ ਅਸੀਂ ਸੁਰੱਖਿਅਤ ਰਹਿ ਸਕੀਏ।
ਵਾਇਰਲ ਵੀਡੀਓ ਪਾਕਿਸਤਾਨ ਸਰਹੱਦ ਨੇੜੇ ਬੀਕਾਨੇਰ ਦੇ ਖਾਜੂਵਾਲਾ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਬੀਕਾਨੇਰ ਹੈ। ਕੜਾਕੇ ਦੀ ਗਰਮੀ ਵਿੱਚ ਵੀ ਸੈਨਿਕ ਦੇਸ਼ ਦੀ ਰੱਖਿਆ ਲਈ ਰੇਤਲੇ ਰੇਗਿਸਤਾਨ ਵਿੱਚ ਖੜ੍ਹੇ ਹਨ। ਇਸ ਦੌਰਾਨ ਸਿਪਾਹੀਆਂ ਨੇ ਰੇਤ ‘ਤੇ ਪਾਪੜ ਪਕਾਏ।