ਸਿਹਤ ਵਿਭਾਗ ਦੀ ਟੀਮ ਨੇ ਮੈਡੀਕਲ ਸਟੋਰਾਂ ’ਤੇ ਕੀਤੀ ਛਾਪੇਮਾਰੀ
ਬਿਨਾ ਬਿੱਲ ਤੋ ਦਵਾਈ ਰੱਖਣ ਵਾਲੇ ਤੇ ਬਿਨਾ ਪਰਚੀ ਤੋ ਦਵਾਈ ਵੇਚਣ ਵਾਲੇ ਤੇ ਹੋਵੇਗੀ ਕਾਰਵਾਈ
ਦਿ ਸਿਟੀ ਹੈਡਲਾਈਨ
ਲੁਧਿਆਣਾ, 10 ਜਨਵਰੀ
ਲੁਧਿਆਣਾ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਸਿਹਤ ਵਿਭਾਗ ਦੀ ਟੀਮ ਨੇ ਇਲਾਕਿਆਂ ਦੇ ਮੈਡੀਕਲ ਸਟੋਰਾਂ ’ਤੇ ਚੈਕਿੰਗ ਕੀਤੀ। ਇਸ ਕਾਰਵਾਈ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਦੇ ਹੁਕਮਾਂ ’ਤੇ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਾਫ਼ ਕੀਤਾ ਕਿ ਬਿਨਾਂ ਬਿੱਲ ਤੋਂ ਦਵਾਈਆਂ ਰੱਖਣ ਵਾਲੇ ਤੇ ਬਿਨਾਂ ਪਰਚੀ ਤੋਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
ਟੀਮ ਵਲੋ ਡਵੀਜ਼ਨ ਨੰਬਰ 2 ਵਿੱਚ ਪੁਲੀਸ ਦੀ ਟੀਮ ਨੂੰ ਨਾਲ ਲੈ ਕੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸੀਐਮਸੀ ਰੋਡ ਅਤੇ ਪੁਰਾਣੀ ਜੇਲ੍ਹ ਰੋਡ ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਜਿਸ ਵਿਚ ਜੀਤ ਮੈਡੀਕਲ ਹਾਲ ਦੀ ਚੈਕਿੰਗ ਦੌਰਾਨ ਮਾਲਕ ਤੋ ਛੇ ਤਰ੍ਹਾਂ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਜਿੰਨਾ ਦਵਾਈਆਂ ਦੇ ਬਿੱਲ ਮਾਲਕ ਕੋਲ ਮੌਜੂਦ ਨਹੀ ਸਨ ਅਤੇ ਮੌਕੇ ਫਾਰਮਾਸਿਸਟ ਵੀ ਹਾਜ਼ਰ ਨਹੀ ਸੀ, ਇਸੇ ਤਰ੍ਹਾਂ ਬੇਦੀ ਮੈਡੀਕਲ ਸਟੋਰ ਹਾਥੀ ਮੰਦਿਰ ਰੋਡ ਦੀ ਚੈਕਿੰਗ ਕੀਤੀ ਗਈ। ਇੰਨਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ੋਨਲ ਲਾਈਸੈਸਿੰਗ ਅਥਾਰਟੀ ਦਿਨੇਸ ਗੁਪਤਾ ਨੇ ਦੱਸਿਆ ਕਿ ਮੈਡੀਕਲ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਦੌਰਾਨ ਇੱਕ ਦੁਕਾਨਦਾਰ ਕੋਲੋ ਬਿਨਾ ਬਿੱਲਾਂ ਤੋ ਦਵਾਈਆਂ ਬਰਾਮਦ ਕੀਤੀਆ ਗਈਆਂ ਹਨ। ਉਹ ਦਵਾਈਆ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ ਅਤੇ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸਿਵਲ ਸਰਜਨ ਡਾ ਔਲਖ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਮੈਡੀਕਲ ਸਟੋਰ ਵਾਲਾ ਬਿਨਾਂ ਬਿੱਲ ਤੋ ਕੋਈ ਵੀ ਦਵਾਈ ਨਾ ਖਰੀਦੇ ਅਤੇ ਨਾ ਹੀ ਬਿਨਾ ਪਰਚੀ ਤੋ ਕਿਸੇ ਨੂੰ ਕੋਈ ਦਵਾਈ ਵੇਚੇ।