ਜਮਾਲਪੁਰ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਗਿਆ, ਜਦੋਂ ਬਿਨਾ ਡਰਾਈਵਰ ਦੇ ਚੱਲ ਰਿਹਾ ਰੇਲ ਗੱਡੀ ਦਾ ਇੰਜਣ ਰੂਟ ਰਿਲੇਅ ਇੰਟਰਲਾਕਿੰਗ ਕਰਾਸਿੰਗ ਨੇੜੇ ਰੇਲਵੇ ਇੰਜਣ ਪਟੜੀ ਤੋਂ ਉਤਰ ਗਿਆ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਇੰਜਣ ਦੇ ਤਿੰਨ ਪਹੀਏ ਰੇਲਵੇ ਲਾਈਨ ਤੋਂ ਉਤਰ ਗਏ। ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਦਰਅਸਲ ਬਿਹਾਰ ਦੇ ਜਮਾਲਪੁਰ ਸਟੇਸ਼ਨ ਦੀ ਲਾਈਨ ਨੰਬਰ ਤਿੰਨ ‘ਤੇ ਇਕ ਇਲੈਕਟ੍ਰਿਕ ਇੰਜਣ ਨੰਬਰ 30029 ਖੜ੍ਹਾ ਸੀ। ਇੰਜਣ ਨੂੰ ਰੋਕਣ ਤੋਂ ਬਾਅਦ ਸ਼ੰਟਿੰਗ ਮੈਨ ਅਤੇ ਲੋਕੋ ਪਾਇਲਟ ਉੱਥੋਂ ਚਲੇ ਗਏ। ਕੁਝ ਸਮੇਂ ਬਾਅਦ, ਇੰਜਣ ਆਪਣੇ ਆਪ ਚੱਲ ਪਿਆ ਅਤੇ ਲਗਭਗ 50 ਮੀਟਰ ਅੱਗੇ ਚਲਾ ਗਿਆ ਅਤੇ ਆਰ.ਆਰ.ਆਈ ਦੇ ਕੋਲ ਜਾ ਕੇ ਇੰਜਣ ਦੇ ਤਿੰਨ ਪਹੀਏ ਤੋਂ ਹੇਠਾਂ ਉਤਰ ਗਏ। ਸੂਚਨਾ ਮਿਲਦੇ ਹੀ ਇੰਜਨੀਅਰਿੰਗ ਅਤੇ ਕੈਰੇਜ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਪਟੜੀ ਤੋਂ ਉਤਰੇ ਤਿੰਨ ਪਹੀਆਂ ਨੂੰ ਟਰੈਕ ‘ਤੇ ਰੱਖਣ ਲਈ ਜੈਕ ਅਤੇ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਜਣ ਪਟੜੀ ਤੋਂ ਉਤਰਨ ਦੀ ਘਟਨਾ ਤੋਂ ਬਾਅਦ ਜਮਾਲਪੁਰ ਵਿੱਚ ਤਾਇਨਾਤ ਅਧਿਕਾਰੀਆਂ ਦੇ ਹੋਸ਼ ਉੱਡ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੀਡਬਲਿਊਆਈ ਦੀ ਟੀਮ ਅਤੇ ਰੇਲਵੇ ਦੇ ਸੈਕਸ਼ਨ ਇੰਜੀਨੀਅਰ ਤੁਰੰਤ ਮੌਕੇ ‘ਤੇ ਪਹੁੰਚ ਗਏ। ਮਾਲਦਾ ਰੇਲਵੇ ਡਿਵੀਜ਼ਨ ਵੱਲੋਂ ਇਸ ਘਟਨਾ ਦੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਇਕ ਰੇਲਵੇ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸ਼ੰਟਿੰਗ ਲਈ ਜਾ ਰਿਹਾ ਇੰਜਣ ਪਟੜੀ ਤੋਂ ਉਤਰ ਗਿਆ ਸੀ। ਫਿਲਹਾਲ ਸਥਿਤੀ ਆਮ ਵਾਂਗ ਹੈ।