31 ਦਸੰਬਰ ਨੂੰ ਲੁਧਿਆਣਾ ਵਿੱਚ ਦਿਲਜੀਤ ਦਿਲ-ਲੁਮੀਨਾਟੀ ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਦਰਸ਼ਨ ਕਰਨਗੇ। ਦਿਲਜੀਤ ਦਾ ਇਹ ਕੰਸਰਟ PAU ਲੁਧਿਆਣਾ ਵਿੱਚ ਕਰਵਾਇਆ ਜਾ ਰਿਹਾ ਹੈ। ਅੱਜ 2 ਵਜੇ ਟਿਕਟਾਂ ਦੀ ਬੁਕਿੰਗ ਸ਼ੁਰੂ ਹੋਈ ਸੀ ਪਰ ਸਿਰਫ 14 ਮਿੰਟਾ ਦੇ ਅੰਦਰ ਟਿੱਕਟਾਂ ਦੀ ਬੁਕਿੰਗ ਖਤਮ ਹੋ ਗਈ।
ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਨੂੰ ਬਲੈਕ ਕਰਕੇ ਵੇਚਿਆ ਗਿਆ। ਜਿਹੜੀ ਸਿਲਵਰ ਟਿਕਟ 3,999 ਦੀ ਸੀ ਉਹ ਵਧਾ ਕੇ 4,999 ਕਰ ਦਿੱਤੀ ਗਈ। ਇਸ ਦੇ ਨਾਲ ਹੀ ਗੋਲਡ ਟਿਕਟ 7,999 ਦੀ ਸੀ ਉਹ ਵਧਾ ਕੇ 8,999 ਕਰ ਦਿੱਤੀ। ਉੱਥੇ ਹੀ ਜੇ ਗੱਲ ਕਰੀਏ ਫੈਨ ਪਿਟ ਦੀ ਤਾਂ ਉਹ 13,999 ਤੋਂ ਵਧਾ ਕੇ 14,999 ਕਰ ਦਿੱਤੀ ਗਈ। ਉੱਥੇ ਹੀ ਲੌਂਜ ਦੀ ਟਿਕਟ ਸਿੱਧਾ 10,000 ਰੁਪਏ ਵਧਾ ਦਿੱਤੀ। ਜਿੱਥੇ ਪਹਿਲਾਂ 40,000 ਦੀ ਸੀ ਹੁਣ ਓਹੀ ਟਿਕਟ 50,000 ਦੀ ਮਿਲ ਰਹੀ ਹੈ।