Tuesday, November 5, 2024
spot_img

ਬਲਾਕ ਪੱਧਰੀ ਤੀਸਰੇ ਦਿਨ ਰੋਮਾਂਚਕਾਰੀ ਮੁਕਾਬਲੇ ਦੇਖਣ ਨੂੰ ਮਿਲੇ

Must read

ਖੇਡਾਂ ‘ਚ ਹਰ ਉਮਰ ਵਰਗ ਵਲੋਂ ਵੱਧ ਚੜ੍ਹਕੇ ਲਿਆ ਜਾ ਰਿਹਾ ਹਿੱਸਾ – ਜ਼ਿਲਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ

ਦਿ ਸਿਟੀ ਹੈਡਲਾਈਨ

ਲੁਧਿਆਣਾ, 7 ਸਤੰਬਰ

ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਤਹਿਤ ਬਲਾਕ ਪੱਧਰੀ ਤੀਸਰੇ ਦਿਨ ਰੋਮਾਂਚਕਾਰੀ ਮੁਕਾਬਲੇ ਦੇਖਣ ਨੂੰ ਮਿਲੇ। ਦੂਸਰੇ ਪੜਾਅ ਤਹਿਤ 05 ਸਤੰਬਰ ਤੋਂ ਬਲਾਕ ਪੱਧਰੀ ਖੇਡਾਂ ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਐਮ.ਸੀ.ਐਲ. ਸ਼ਹਿਰੀ ਵਿੱਚ ਸੁਰੂ ਹੋਈਆਂ ਸਨ.

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਤੀਸਰੇ ਦਿਨ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਬਲਾਕ ਮਿਊਸੀਂਪਲ ਕਾਰਪੋਰੇਸ਼ਨ ਅਧੀਨ ਮਲਟੀਪਰਪਜ ਹਾਲ ਗੁਰੂ ਨਾਨਕ ਸਟੇਡੀਅਮ ਵਿਖੇ ਵਾਲੀਬਾਲ ਲੜਕੀਆਂ ਅੰਡਰ-21 ਤੋ 30 ਸਾਲ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਰਕਾਰੀ ਕਾਲਜ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਟੱਗ ਆਫ ਵਾਰ ਅੰਡਰ-17 ਸਾਲ  ਲੜਕੀਆਂ ਵਿੱਚ ਸਰਕਾਰੀ ਕਾਲਜ ਲੜਕੀਆਂ ਨੇ ਪਹਿਲਾ ਸਥਾਨ ਅਤੇ ਮੋਹਨ ਦੇਈ ਓਸਵਾਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਅੰਡਰ-21 ਲੜਕੇ – 100 ਮੀਟਰ ਵਿੱਚ ਵਿਜੈ ਕੁਮਾਰ ਨੇ ਪਹਿਲਾਂ ਸਥਾਨ, ਵਰਦਾਨ ਵਰਮਾਂ ਨੇ ਦੂਜਾ ਸਥਾਨ ਅਤੇ ਆਰੀਅਨ ਭੰਡਾਰੀ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕੇ ‘ਚ ਕੁਲਬੀਰ ਰਾਮ ਪਹਿਲਾ ਸਥਾਨ, ਇੰਦਰਪ੍ਰੀਤ ਸਿੰਘ ਦੂਜਾ ਸਥਾਨ ਅਤੇ ਬੀਰਦਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕੇ ‘ਚ ਮੋਹਿਤ ਨੇ ਪਹਿਲਾ ਸਥਾਨ, ਹਰਸ਼ਦੀਪ ਸਿੰਘ ਨੇ ਦੂਜਾ ਅਤੇ ਬੀਰਦਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਲੜਕੇ ‘ਚ ਰਾਹੁਲ ਕੁਮਾਰ ਨੇ ਪਹਿਲਾ ਸਥਾਨ, ਸੁਖਕਰਨ ਸਿੰਘ ਨੇ ਦੂਜਾ ਅਤੇ ਵਿਸ਼ਾਲ ਕੰਬੋਂ ਨੇ ਤੀਜਾ ਸਥਾਨ ਹਾਸਲ ਕੀਤਾ। 1500 ਮੀਟਰ ਲੜਕੇ ‘ਚ ਰੋਹਿਤ ਕੰਬੋਜ ਪਹਿਲਾ ਸਥਾਨ, ਮੋਹਿਤ ਦੂਜਾ ਸਥਾਨ ਅਤੇ ਰਾਹੁਲ ਨੇ ਤੀਜਾ ਸਥਾਨ ਹਾਸਲ ਕੀਤਾ। 5000 ਮੀਟਰ ਲੜਕੇ ‘ਚ ਸਚਿਨ ਕੁਮਾਰ ਪਹਿਲਾਂ ਸਥਾਨ, ਰੋਹਿਤ ਦੂਜਾ ਸਥਾਨ ਅਤੇ ਸੰਨੀ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿੱਚ ਵਿਜੈ ਕੁਮਾਰ ਪਹਿਲਾ ਸਥਾਨ, ਪ੍ਰੀਤ ਇੰਦਰ ਸਿੰਘ ਨੇ ਦੂਜਾ ਸਥਾਨ ਅਤੇ ਮਯੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ‘ਚ  ਕੁਨਾਲ ਚੌਧਰੀ ਪਹਿਲਾਂ ਸਥਾਨ ਅਤੇ ਇਮਰਾਨ ਨੇ ਦੂਜਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਬਰਾੜ ਨੇ ਅੱਗੇ ਦੱਸਿਆ ਕਿ ਬਲਾਕ ਦੋਰਾਹਾ ਅਧੀਨ ਸੰਤ ਈਸ਼ਰ ਸਿੰਘ ਖੇਡ ਸਟੇਡੀਅਮ ਪਿੰਡ ਘਲੋਟੀ

ਵਿਖੇ ਕਬੱਡੀ ਸਰਕਲ ਸਟਾਇਲ ਲੜਕੇ ਅੰ-17 ਸਾਲ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਬੁਆਣੀ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਲੜਕੇ ਅੰ-20 ਸਾਲ ‘ਚ ਪਿੰਡ ਘਲੋਟੀ ਦੀ ਟੀਮ ਪਹਿਲਾ ਅਤੇ ਰਾਜਾ ਜਗਦੇਵ ਸਕੂਲ ਜਰਗ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਲੜਕੇ ਅੰ-21 ਸਾਲ ‘ਚ ਰਾਮਪੁਰ ਕਲੱਬ ਨੇ ਪਹਿਲਾ, ਘਲੋਟੀ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਲੜਕੇ ਅੰ-21 ਸਾਲ ‘ਚ ਸ.ਸ.ਸ. ਸਕੂਲ ਦੋਰਾਹਾ ਨੇ ਪਹਿਲਾ ਅਤੇ ਦੋਰਾਹਾ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਲੜਕੇ ਅੰ-21 ਸਾਲ ‘ਚ ਜਰਗ ਕਲੱਬ ਨੇ ਪਹਿਲਾ, ਸੰਤ ਈਸ਼ਰ ਸਿੰਘ ਪਬਲਿਕ ਸਕੂਲ ਰਾੜ੍ਹਾ ਸਾਹਿਬ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਲੜਕੀਆ ਅੰ-21 ਸਾਲ ‘ਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਰਾੜ੍ਹਾ ਸਾਹਿਬ ਨੇ ਪਹਿਲਾ ਅਤੇ ਪਿੰਡ ਅਲੂਣਾ ਨੇ ਦੂਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਬਲਾਕ ਜਗਰਾਓ ਅਧੀਨ ਖੇਡ ਸਟੇਡੀਅਮ ਪਿੰਡ ਮੱਲਾਂ ‘ਚ ਰੱਸਾ-ਕੱਸੀ ਉਮਰ ਵਰਗ 21 ਸਾਲ ਲੜਕੇ ‘ਚ  ਨਿਊ ਪਬਲਿਕ ਸਕੂਲ ਜਗਰਾਉਂ ਨੇ ਪਹਿਲਾ, ਜੀ.ਐਚ.ਜੀ. ਅਕੈਡਮੀ ਕੋਠੇ ਬੱਗੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ ਉਮਰ ਵਰਗ ਅੰ-21 ਸਾਲ ‘ਚ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਨੇ ਪਹਿਲਾ ਅਤੇ ਨਿਊ ਪਬਲਿਕ ਸਕੂਲ ਜਗਰਾਉਂ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਉਮਰ ਵਰਗ ਅੰ-21 ਸਾਲ ‘ਚ ਕੋਠੇ ਪੂਨਾ ਜਗਰਾਉਂ ਨੇ ਪਹਿਲਾ, ਜਗਰਾਉਂ ਕਲੱਬ ਨੇ ਦੂਜਾ ਅਤੇ ਯੂਨੀਰਾਈਜ ਵਰਲਡ ਕਲੱਬ ਸਕੂਲ ਅਖਾੜਾ ਨੇ ਤੀਜਾ ਸਥਾਨ ਹਾਸਲ ਕੀਤਾ।

ਬਲਾਕ ਮਾਛੀਵਾੜਾ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਛੀਵਾੜਾ ‘ਚ ਐਥਲੈਟਿਕਸ ਲੰਬੀ ਛਾਲ ਮਹਿਲਾ ਵਰਗ ਅੰਡਰ-21 ਸਾਲ ‘ਚ ਮਹਿਕਪ੍ਰੀਤ ਕੌਰ, ਝਾੜ ਸਾਹਿਬ ਨੇ ਪਹਿਲਾ ਸਥਾਨ, ਨੀਦੀ ਮਾਛੀਵਾੜਾ ਨੇ ਦੂਜਾ ਅਤੇ ਲਵਲੀਨ ਕੌਰ  ੳਰੀਐਂਟ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਪੁਰਸ਼ ਮੁਕਾਬਲਿਆਂ ਵਿੱਚ ਸਤਿਅਮ ਪੰਜਆਰ ਭਾਮੀਆ ਨੇ ਪਹਿਲਾਂ ਸਥਾਨ, ਜੋਬਨਪ੍ਰੀਤ ਮਾਛੀਵਾੜਾ ਨੇ ਦੂਜਾ ਸਥਾਨ ਅਤੇ ਵਰਿੰਦਰ ਸਿੰਘ ਹੰਬੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਮਹਿਲਾਵਾਂ ਦੇ ਮੁਕਾਬਲਿਆ ਵਿੱਚ ਅਨਾਮਿਕਾ ਨੇ ਪਹਿਲਾਂ ਸਥਾਨ, ਮੁਸਕਾਨਦੀਪ ਕੌਰ ਨੇ ਦੂਜਾ ਸਥਾਨ ਅਤੇ ਪਰਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ 21 ਸਾਲ ਪੁਰਸ਼ ਮੁਕਾਬਲਿਆਂ ਵਿੱਚ ਲਵਜੀਤ ਸਿੰਘ ਮਾਛੀਵਾੜਾ ਨੇ ਪਹਿਲਾ, ਪ੍ਰਭਜੀਤ ਸਿੰਘ ਹੰਬੋਵਾਲ ਨੇ ਦੂਜਾ, ਸੁਰਿੰਦਰ ਕੁਮਾਰ ਮਾਛੀਵਾੜਾ ਨੇ ਤੀਜਾ ਸਥਾਨ ਜਦਕਿ ਮਹਿਲਾ ਖੇਡ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਮਹਿਕਪ੍ਰੀਤ ਕੌਰ ਝਾੜ ਸਾਹਿਬ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਅੰਡਰ-21 ਸਾਲ ਪੁਰਸ਼ ‘ਚ ਪ੍ਰਦੀਪ ਸਿੰਘ ਪਿੰਡ ਚੌਤਾ ਨੇ ਪਹਿਲਾ, ਜੱਜ ਸਿੰਘ ਪਿੰਡ ਮਾਣੇਵਾਲ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਮੂਨ ਲਾਈਟ ਸਕੂਲ ਪਿੰਡ ਹੇਡੋ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਲੜਕੀਆਂ ਅੰਡਰ-21 ਤੋ 40 ਸਾਲ ਵਿੱਚ ਪਰਮਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।

ਵਾਲੀਬਾਲ ਅੰਡਰ-21 ਸਾਲ ਵਿੱਚ ਮਾਛੀਵਾੜਾ ਕਲੱਬ ਨੇ ਪਹਿਲਾ, ਨਨਕਾਣਾ ਸਾਹਿਬ ਨੇ ਦੂਜਾ ਅਤੇ ਪਿੰਡ ਪਵਾਤ ਨੇ ਤੀਜਾ ਸਥਾਨ ਹਾਸਲ ਕੀਤਾ। ਰੱਸਾ-ਕੱਸੀ ਲੜਕੇ 21 ਸਾਲ ਵਰਗ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਪਹਿਲਾ ਸਥਾਨ ਅਤੇ ਉਰੀਐਂਟ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਨੇ ਦੂਜਾ ਸਥਾਨ ਹਾਸਲ ਕੀਤਾ।

ਬਲਾਕ ਪੱਖੋਵਾਲ ਅਧੀਨ ਖੇਡ ਮੈਦਾਨ ਪਿੰਡ ਲਤਾਲਾ ਦੇ ਅੱਜ ਦੇ ਨਤੀਜਿਆਂ ਅਨੁਸਾਰ ਐਥਲੈਟਿਕਸ ਲੰਮੀ ਛਾਲ ਅੰਡਰ-14 ਸਾਲ ਲੜਕੇ ਵਿੱਚ ਜਗਜੀਤ ਸਿੰਘ ਨੇ ਪਹਿਲਾ ਅਤੇ ਹਰਜੋਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 600 ਮੀਟਰ ਵਿੱਚ ਗੁਰਨਾਮ ਸਿੰਘ ਨੇ ਪਹਿਲਾ ਸਥਾਨ ਅਤੇ ਹਰਜੋਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਵਿੱਚ ਦਿਲਜੀਤ ਸਿੰਘ ਨੇ ਪਹਿਲਾ ਸਥਾਨ ਅਤੇ ਸਿਮਰਨਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਲੰਮੀ ਛਾਲ ਉਮਰ ਵਰਗ 65 ਸਾਲ ਤੋ ਉੱਪਰ ਵਿੱਚ ਗੁਰਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਫੁੱਟਬਾਲ 21 ਸਾਲ ਮਹਿਲਾ ਵਰਗ ‘ਚ ਪਿੰਡ ਲਤਾਲਾ ਦੀ ਟੀਮ ਨੇ ਪਹਿਲਾਂ ਅਤੇ ਪਿੰਡ ਸਰਾਭਾ ਦੀ ਟੀਮ ਨੇ ਦੂਜਾ ਸਥਾਨ ਅਤੇ ਗੁੱਜਰਵਾਲ ਅਕੈਡਮੀ ਵਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ.

ਫੁੱਟਬਾਲ 21-30 ਸਾਲ ਪੁਰਸ਼ ਮੁਕਾਬਲਿਆਂ ਵਿੱਚ ਪਿੰਡ ਲਤਾਲਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਗੁੱਜਰਵਾਲ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article