ਕੜਾਕੇ ਦੀ ਗਰਮੀ ਤੋਂ ਪੀੜਤ ਹਰ ਵਿਅਕਤੀ ਉਹ ਚਾਹੇ ਕਿਸ ਉਮਰ ਦਾ ਹੋਵੇ ਉਸ ਨੂੰ ਮਾਨਸੂਨ ਦੀ ਉਡੀਕ ਰਹਿੰਦੀ ਹੈ। ਇਸ ਸਾਲ ਬਰਸਾਤ ਦਾ ਮੌਸਮ ਪੂਰੇ ਜ਼ੋਰਾਂ ਨਾਲ ਆਇਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਆਮ ਵਾਂਗ ਹੈ ਅਤੇ ਕੁਝ ਸ਼ਹਿਰਾਂ ਵਿੱਚ ਅਜਿਹਾ ਲੱਗਦਾ ਹੈ ਜਿਵੇਂ ਹੜ੍ਹ ਆ ਗਿਆ ਹੋਵੇ।
ਬਰਸਾਤ ਦਾ ਮੌਸਮ ਇੱਕ ਅਜਿਹਾ ਮੌਸਮ ਹੈ, ਜੋ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੈਕੇ ਆਉਂਦਾ ਹੈ। ਮਾਨਸੂਨ ਦੌਰਾਨ ਰੋਜ਼ਾਨਾ ਖਾਣ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਗੋਭੀ ਅਤੇ ਸਲਾਦ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸਲ ਵਿੱਚ ਇਹਨ੍ਹਾਂ ਸਬਜ਼ੀਆਂ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।ਜਿਸ ਕਾਰਨ ਇਸ ਵਿੱਚ ਬੈਕਟੀਰੀਆ ਅਤੇ ਕੀੜੇ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਬਰਸਾਤ ਦੇ ਮੌਸਮ ਵਿੱਚ ਭੋਜਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਬਰਸਾਤ ਦੇ ਦਿਨਾਂ ਵਿੱਚ ਕੁਝ ਸਬਜ਼ੀਆਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗੋਭੀ ਅਤੇ ਸਲਾਦ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਮੌਸਮ ਵਿੱਚ ਪੱਤੇਦਾਰ ਸਬਜ਼ੀਆਂ ਵਿੱਚ ਕਈ ਤਰ੍ਹਾਂ ਦੇ ਕੀੜੇ ਅਤੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਸਿਹਤ ਨੂੰ ਵਿਗਾੜ ਸਕਦੇ ਹਨ। ਪਾਲਕ ਅਤੇ ਗੋਭੀ ਅਜਿਹੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਮਾਨਸੂਨ ਦੌਰਾਨ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਨਸੂਨ ਦੌਰਾਨ ਬੈਂਗਣ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬੈਂਗਣ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜਿਵੇਂ ਕਿ ਐਲਕਾਲਾਇਡਜ਼ ਜੋ ਮਾਨਸੂਨ ਦੌਰਾਨ ਐਲਰਜੀ ਦਾ ਕਾਰਨ ਬਣਦੇ ਹਨ।