ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਵਿੱਚ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਉਸਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਪੁਲਿਸ ਸਟੇਸ਼ਨ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਦੇ ਤਹਿਤ ਦਰਜ ਹੈ।
ਇੱਕ ਪਲਾਟ ਵਿਰਾਟ ਗ੍ਰੀਨ, ਬਠਿੰਡਾ ਵਿੱਚ ਹੈ, ਜਿਸਦੀ ਕੀਮਤ ₹99 ਲੱਖ ਦੱਸੀ ਜਾ ਰਹੀ ਹੈ, ਅਤੇ ਦੂਜਾ ਡਰੀਮ ਸਿਟੀ, ਬਠਿੰਡਾ ਵਿੱਚ 120.83 ਗਜ਼ ਦਾ ਪਲਾਟ ਹੈ, ਜਿਸਦੀ ਕੀਮਤ ₹18.12 ਲੱਖ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ, 14 ਲੱਖ ਰੁਪਏ ਦੀ ਕੀਮਤ ਵਾਲੀ ਇੱਕ ਮਹਿੰਗੀ ਥਾਰ ਐਸਯੂਵੀ (PB 05 AQ 7720) ਅਤੇ 1.70 ਲੱਖ ਰੁਪਏ ਦੀ ਇੱਕ ਰਾਇਲ ਐਨਫੀਲਡ ਬੁਲੇਟ ਮੋਟਰਸਾਈਕਲ (PB 03 BM 4445) ਵੀ ਜ਼ਬਤ ਕੀਤੀ ਗਈ ਹੈ।
ਜਿਸ ਵਿੱਚ ਆਈਫੋਨ 13 ਪ੍ਰੋ ਮੈਕਸ ਦੀ ਕੀਮਤ ₹ 45,000 ਦੱਸੀ ਗਈ ਹੈ, ਜਦੋਂ ਕਿ ਆਈਫੋਨ SE ਦੀ ਕੀਮਤ ₹ 9,000 ਅਤੇ ਵੀਵੋ ਫੋਨ ਦੀ ਕੀਮਤ ₹ 2,000 ਦੱਸੀ ਗਈ ਹੈ। ਇਸ ਤੋਂ ਇਲਾਵਾ, ਉਸ ਕੋਲੋਂ ਇੱਕ ਰੋਲੈਕਸ ਘੜੀ ਵੀ ਬਰਾਮਦ ਕੀਤੀ ਗਈ ਹੈ, ਜਿਸਦੀ ਕੀਮਤ ₹ 1 ਲੱਖ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ, ਉਸਦੇ ਨਾਮ ‘ਤੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ਵਿੱਚ ₹ 1,01,588.53 ਦੀ ਨਕਦੀ ਵੀ ਜ਼ਬਤ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਅੰਕੜਾ ਅਜੇ ਮੁੱਢਲਾ ਹੈ ਅਤੇ ਹੋਰ ਜਾਂਚ ਵਿੱਚ ਹੋਰ ਜਾਇਦਾਦਾਂ ਦਾ ਖੁਲਾਸਾ ਹੋ ਸਕਦਾ ਹੈ, ਜਿਨ੍ਹਾਂ ਦੀ ਕਾਨੂੰਨੀ ਤੌਰ ‘ਤੇ ਜਾਂਚ ਕੀਤੀ ਜਾਵੇਗੀ।