ਬਠਿੰਡਾ, 2 ਮਾਰਚ 2024 – ਬਠਿੰਡਾ ਦੇ ਭਗਤਾ ਭਾਈ ਇਲਾਕੇ ਵਿੱਚ ਆਏ ਟਰਨੈਡੋ ਚੱਕਰਵਾਤ ਕਾਰਨ ਵਾਪਰੀਆਂ ਘਟਨਾਵਾਂ ਦੌਰਾਨ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ 9 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਡੇਰਾ ਬਿਆਸ ਨਾਲ ਸਬੰਧਤ ਭਗਤਾ ਭਾਈ ਵਿਖੇ ਸਤਿਸੰਗ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਅਤੇ ਡੇਰੇ ਵਿਚਲੇ ਇੱਕ ਕਮਰੇ ਦੀ ਛੱਤ ਉੱਡ ਗਈ ।ਤੂਫ਼ਾਨ ਕਾਰਨ ਡੇਰੇ ਵਿਚ ਖੜ੍ਹੀਆਂ ਗੱਡੀਆਂ ਦਾ ਵੀ ਕਾਫ਼ੀ ਨੁਕਸਾਨ ਹੋਇਆ।
ਬਠਿੰਡਾ ਦੇ ਭਗਤਾ ਭਾਈ ਇਲਾਕੇ ‘ਚ ਆਇਆ ਟਰਨੈਡੋ ਚੱਕਰਵਾਤ, ਹੋਇਆ ਲੱਖਾਂ ਦਾ ਨੁਕਸਾਨ




