Thursday, January 23, 2025
spot_img

ਫਰੀਦਕੋਟ ਤੋੰ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੰਗਣਾ ਦੀ ਫ਼ਿਲਮ ਐਮੇਰਜੇਂਸੀ ‘ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

Must read

ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਰੀ ਕੰਗਨਾ ਰਣੌਤ ਦੀ ਫਿਲਮ “ਐਮਰਜੈਂਸੀ” ਇੱਕ ਵੱਡੇ ਵਿਵਾਦ ਵਿੱਚ ਘਿਰੀ ਹੈ,  ਕਿਉਂਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਫਿਲਮ ਵਿੱਚ ਸਿੱਖਾਂ ਦੇ ਮਾੜੇ ਚਿੱਤਰਣ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ।

ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਫਿਲਮ ਵਿੱਚ ਸਿੱਖਾਂ ਨੂੰ ਮਾੜੀ ਰੋਸ਼ਨੀ ਵਿੱਚ ਦਰਸਾਇਆ ਗਿਆ ਹੈ ਅਤੇ ਇਸ ਕਾਰਨ ਸਮਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਵਜੋਂ ਦਰਸਾਇਆ ਗਿਆ ਹੈ, ਜੋ ਕਿ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ।  ਇਹ ਫਿਲਮ ਸਮਾਜ ਦੇ ਹੋਰ ਵਰਗਾਂ ਨੂੰ ਸਿੱਖਾਂ ਪ੍ਰਤੀ ਭੜਕਾਉਂਦੀ ਹੈ ਅਤੇ ਇਹ ਭਾਈਚਾਰੇ ਦੇ ਲੋਕਾਂ ‘ਤੇ ਮਨੋਵਿਗਿਆਨਕ ਹਮਲਾ ਹੈ। 

ਹਾਲਾਂਕਿ ਫਿਲਮ 6 ਸਤੰਬਰ 2024 ਨੂੰ ਰਿਲੀਜ਼ ਹੋਣ ਵਾਲੀ ਹੈ,  ਇਸ ਦਾ ਟ੍ਰੇਲਰ ਸਾਹਮਣੇ ਆਇਆ ਹੈ ਜਿਸ ਵਿਚ ਸਿੱਖਾਂ ਨੂੰ ਸਾਫ ਸਾਫ ਆਤੰਕਵਾਦੀ ਦਰਸ਼ਾਇਆ ਗਿਆ ਹੈ, ਜੋ ਕਿ ਕੰਗਨਾ ਦੇ ਵਲੋਂ ਸੋਸ਼ਲ ਮੀਡਿਆ ਤੇ ਕਿਹਾ ਜਾਂਦਾ ਹੈ।

 ਇਸ ਫਿਲਮ ਤੋਂ ਸਾਫ ਪਤਾ ਲਗਦਾ ਹੈ ਕੀ ਜਿਵੇ ਪੰਜਾਬ ਦੇ ਵਲੋਂ ਸਿੱਖਾਂ ਅਤੇ ਪੰਜਾਬ ਦੀ ਸਚਾਈ ਦਿਖਾਈ ਨਹੀਂ ਦੇਣ ਦਿੱਤੀ ਜਾਂਦੀ ਸੈਂਸਰ ਦੇ ਵਲੋਂ ਫਿਲਮ ਨੂੰ ਹਰ ਵਾਰ ਰੋਕ ਦਿੱਤਾ ਜਾਂਦਾ ਹੈ, ਓਹਦਾ ਹੀ ਇਸ ਵਾਰ ਵੀ ਸਿੱਖਾਂ ਨੂੰ ਆਤੰਕਵਾਦੀ ਦਖਾਉਣ ਵਾਲੀ ਫਿਲਮ ਨੂੰ ਬੈਨ ਕਰ ਦੇਣਾ ਚਾਹੀਦਾ ਹੈ।

ਸਰਬਜੀਤ ਸਿੰਘ ਖਾਲਸਾ ਨੇ ਸਰਕਾਰ ਨੂੰ ਇਸ ਫਿਲਮ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਦੇਸ਼ ‘ਚ ਸਿੱਖਾਂ ‘ਤੇ ਹਮਲਿਆਂ ਦੀਆਂ ਕੁਝ ਘਟਨਾਵਾਂ ਵਾਪਰੀਆਂ ਹਨ ਅਤੇ ਇਹ ਫਿਲਮ ਸਿੱਖ ਭਾਈਚਾਰੇ ਪ੍ਰਤੀ ਨਫਰਤ ਨੂੰ ਹੋਰ ਭੜਕ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਕੌਮ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਪਰ ਫਿਰ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਮਾਜ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣਾ ਸਭ ਤੋਂ ਜ਼ਰੂਰੀ ਹੈ ਅਤੇ ਇਤਰਾਜ਼ਯੋਗ ਫਿਲਮਾਂ ਅਤੇ ਗੀਤਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article