ਬਠਿੰਡਾ ਦੇ ਗ੍ਰੀਨ ਸਿਟੀ ’ਚ ਅੱਜ ਡੇਰਾ ਬਾਬਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰਜੀਤ ਸਿੰਘ ਢਿੱਲੋਂ ਹੈਲੀਕਾਪਟਰ ਰਾਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕਰਨ ਦੇ ਲਈ ਪਹੁੰਚੇ। ਦੱਸ ਦੇਈਏ ਕਿ SGPC ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ’ਤੇ 15 ਦਿਨਾਂ ਦੀ ਰੋਕ ਲਗਾਈ ਹੋਈ ਹੈ।
ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫ਼ਾ ਦਿੱਤਾ ਸੀ ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਨ੍ਹਾਂ ਦੇ ਨਾਲ ਹਮਦਰਦੀ ਜਾਹਿਰ ਕੀਤੀ ਸੀ। ਪਰ ਇਸ ਸਭ ਦੇ ਚੱਲਦਿਆਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਾ ਸਿੱਖ ਪੰਥ ਵਿੱਚ ਕਈ ਸਵਾਲ ਖੜੇ ਕਰ ਰਿਹਾ ਹੈ।