ਪੰਜਾਬ ਨੇ ਅਪ੍ਰੈਲ ਮਹੀਨੇ ‘ਚ 21% ਦੇ ਵਾਧੇ ਨਾਲ ਨਵਾਂ ਰਿਕਾਰਡ ਬਣਾਇਆ ਹੈ। ਸਾਲ 2017 ਵਿਚ ਜੀਐੱਸਟੀ ਲਾਗੂ ਹੋਣ ਦੇ ਬਾਅਦ ਪੰਜਾਬ ਵਿਚ ਇਕ ਮਹੀਨੇ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਜੀਐੱਟੀ ਵਸੂਲੀ ਹੈ। ਅਪ੍ਰੈਲ 2023 ਦੇ ਮੁਕਾਬਲੇ ਪੰਜਾਬ ਨੇ ਜੀਐੱਸਟੀ ਵਸੂਲੀ ਵਿਚ 21 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਕੇਂਦਰ ਸਰਕਾਰ ਨਾਲ ਸੈਟਲਮੈਂਟ ਦੇ ਬਾਅਦ ਵੀ ਪੰਜਾਬ ਦੀ ਜੀਐੱਸਟੀ ਵਸੂਲੀ 2216 ਕਰੋੜ ਰੁਪਏ ਰਹੀ ਹੈ ਜੋ ਕਿ ਬੀਤੇ ਸਾਲ ਅਪ੍ਰੈਲ ਦੇ ਮੁਕਾਬਲੇ 6 ਫੀਸਦੀ ਵਧ ਹੈ।
ਪੰਜਾਬ ਨੇ ਅਪ੍ਰੈਲ ਮਹੀਨੇ ਵਿਚ ਗ੍ਰੋਥ ਦੇ ਮੁਕਾਬਲੇ ਵਿਚ ਗੁਆਂਢੀ ਸੂਬਾ ਹਰਿਆਣਾ ਦੀ ਬਰਾਬਰੀ ਕੀਤੀ ਹੈ। ਹਾਲਾਂਕਿ ਹਰਿਆਣਾ ਨੇ 21 ਫੀਸਦੀ ਦੇ ਵਾਧੇ ਨਾਲ ਇਸ ਸਾਲ ਅਪ੍ਰੈਲ ਵਿਚ 12168 ਕਰੋੜ ਰੁਪਏ ਦਾ ਜੀਐੱਸਟੀ ਵਸੂਲਿਆ ਹੈ ਜਦੋਂ ਕਿ ਬੀਤੇ ਸਾਲ ਇਹ 10,035 ਕਰੋੜ ਰੁਪਏ ਸੀ।