Tuesday, December 24, 2024
spot_img

ਪੰਜਾਬ ਦੇ NEET ਟਾਪਰ ਨੇ ਕੀਤੀ ਖੁਦਕੁਸ਼ੀ, ਜਾਂਚ ਜਾਰੀ

Must read

2017 ਨੀਟ ਟਾਪਰ ਡਾਕਟਰ ਨਵਦੀਪ ਸਿੰਘ (25) ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਐਤਵਾਰ ਨੂੰ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਦਿੱਲੀ ਵਿਚ ਪਾਰਸੀ ਅੰਜੁਮਨ ਧਰਮਸ਼ਾਲਾ ਦੇ ਇਕ ਕਮਰੇ ਵਿਚ ਲਟਕਦੀ ਮਿਲੀ। ਨਵਦੀਪ ਦਿੱਲੀ ਦੇ ਮੌਲਾਨਾ ਆਜ਼ਾਦ ਕਾਲਜ ਵਿੱਚ ਰੇਡੀਓਲੋਜੀ ਵਿਭਾਗ ਤੋਂ ਐਮਡੀ ਕਰ ਰਿਹਾ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਨਵਦੀਪ ਦਾ ਪੂਰਾ ਪਰਿਵਾਰ ਦਿੱਲੀ ਪਹੁੰਚ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਨਵਦੀਪ ਨੇ ਆਤਮਹੱਤਿਆ ਕਿਉਂ ਕੀਤੀ, ਇਸ ਬਾਰੇ ਪੁਲਿਸ ਜਾਂਚ ਅਜੇ ਅਸਪਸ਼ਟ ਹੈ।

ਨਵਦੀਪ ਸਿੰਘ ਪਾਰਸੀ ਧਰਮਸ਼ਾਲਾ ਵਿੱਚ ਹੀ ਰਹਿੰਦਾ ਸੀ। ਐਤਵਾਰ ਸਵੇਰੇ ਜਦੋਂ ਉਹ ਕਾਫੀ ਦੇਰ ਤੱਕ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਗਾਰਡ ਨੇ ਦਰਵਾਜ਼ਾ ਖੜਕਾਇਆ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਅੰਦਰੋਂ ਕੋਈ ਜਵਾਬ ਨਹੀਂ ਆਇਆ ਤਾਂ ਗਾਰਡ ਨੇ ਹੋਰ ਲੋਕਾਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ। ਨਵਦੀਪ ਅੰਦਰ ਪੱਖੇ ਨਾਲ ਲਟਕ ਰਿਹਾ ਸੀ। ਗਾਰਡ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਨਵਦੀਪ ਦਾ ਮੋਬਾਈਲ ਉਥੇ ਪਿਆ ਮਿਲਿਆ। ਪੁਲਸ ਨੇ ਮੋਬਾਇਲ ਨੂੰ ਕਬਜ਼ੇ ‘ਚ ਲੈ ਕੇ ਫੋਰੈਂਸਿਕ ਜਾਂਚ ਲਈ ਲੈਬ ‘ਚ ਭੇਜ ਦਿੱਤਾ ਹੈ। ਪੁਲਸ ਨੇ ਮੈਡੀਕਲ ਕਾਲਜ ‘ਚ ਨਵਦੀਪ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਪਰ ਖੁਦਕੁਸ਼ੀ ਦਾ ਕਾਰਨ ਸਾਹਮਣੇ ਨਹੀਂ ਆਇਆ।

ਨਵਦੀਪ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀ। ਮੌਲਾਨਾ ਆਜ਼ਾਦ ਕਾਲਜ ਤੋਂ ਐਮਬੀਬੀਐਸ ਕਰਨ ਤੋਂ ਬਾਅਦ ਉਸਨੇ ਐਮਡੀ ਵਿੱਚ ਦਾਖਲਾ ਲਿਆ। ਨਵਦੀਪ ਐਤਵਾਰ ਨੂੰ ਛੁੱਟੀ ‘ਤੇ ਸੀ।

ਨਵਦੀਪ ਸਿੰਘ ਨੇ NEET 2017 ਦੀ ਪ੍ਰੀਖਿਆ ਵਿੱਚ 697 ਅੰਕਾਂ ਨਾਲ ਆਲ ਇੰਡੀਆ ਵਿੱਚ ਟਾਪ ਕੀਤਾ ਸੀ। ਉਸ ਨੇ ਚੰਡੀਗੜ੍ਹ ਦੇ ਇੱਕ ਸੈਂਟਰ ਤੋਂ ਕੋਚਿੰਗ ਲਈ। ਉਸ ਦੇ ਪਿਤਾ ਗੋਪਾਲ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ। ਉਸਦੀ ਮਾਂ ਸਿਮਰਨਜੀਤ ਕੌਰ ਇੱਕ ਜੀਵਨ ਬੀਮਾ ਕੰਪਨੀ ਵਿੱਚ ਕੰਮ ਕਰਦੀ ਹੈ। ਨਵਦੀਪ ਦਾ ਇੱਕ ਛੋਟਾ ਭਰਾ ਵੀ ਹੈ, ਉਹ ਚੰਡੀਗੜ੍ਹ ਦੇ ਇੱਕ ਕਾਲਜ ਤੋਂ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article