ਪੰਜਾਬ ਵਿੱਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਯਾਨੀ 18 ਜੂਨ ਨੂੰ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 13 ਸ਼ਹਿਰਾਂ ਵਿੱਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ।
ਮੌਸਮ ਵਿਭਾਗ ਮੁਤਾਬਕ 24 ਘੰਟਿਆਂ ‘ਚ ਤਾਪਮਾਨ ‘ਚ -0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਤਾਪਮਾਨ ਤੋਂ 6.8 ਡਿਗਰੀ ਜ਼ਿਆਦਾ ਹੈ। 24 ਘੰਟਿਆਂ ਦੌਰਾਨ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.8, ਲੁਧਿਆਣਾ 44.6, ਪਟਿਆਲਾ 45.4, ਪਠਾਨਕੋਟ 45.8, ਬਠਿੰਡਾ 45.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਗੁਰਦਾਸਪੁਰ ਵਿੱਚ 45.0, ਐਸਬੀਐਸ ਨਗਰ 43.3, ਫਰੀਦਕੋਟ 46.0, ਫਤਿਹਗੜ੍ਹ ਸਾਹਿਬ 43.9, ਫ਼ਿਰੋਜ਼ਪੁਰ 44.3, ਜਲੰਧਰ 43.3, ਲੁਧਿਆਣਾ 46.5, ਮੋਗਾ 44.1, ਮੁਹਾਲੀ 43.8 ਅਤੇ ਰੋਪੜ ਵਿੱਚ 43.5 ਡਿਗਰੀ ਰਿਹਾ।