Sunday, September 29, 2024
spot_img

ਪੰਜਾਬ ਦੇ ਲੋਕਾਂ ਦੇ ਕੰਮ ਕਰਾਂਗੇ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਦ

Must read

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ

ਖੰਨਾ, ਲੁਧਿਆਣਾ, 24 ਸਤੰਬਰ : ਪੇਂਡੂ ਵਿਕਾਸ ਅਤੇ ਪੰਚਾਇਤਾਂ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਲੇਬਰ, ਪ੍ਰਾਹੁਣਚਾਰੀ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਮੰਤਰੀ, ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਮੰਗਲਵਾਰ ਨੂੰ ਇੰਪਰੂਵਮੈਟ ਟਰੱਸਟ ਖੰਨਾ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਸਭ ਤੋਂ ਅਹਿਮ ਵਿਭਾਗ ਵਜ਼ੀਰੀ ਦੇ ਰੂਪ ਵਿੱਚ ਦਿੱਤੇ ਗਏ ਹਨ। ਜਿਹਨਾਂ ਨੂੰ ਮੈ ਸਮਝਦਾ ਹਾਂ ਕਿ ਇਹ ਇੱਕ ਸੇਵਾ ਦਾ ਕੰਮ ਹੈ। ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਿਸ ਉਮੀਦ ਅਤੇ ਭਰੋਸੇ ਦੇ ਨਾਲ ਤੁਸੀਂ ਮੈਨੂੰ ਚੁਣਿਆ ਸੀ ਮੈਂ ਕਦੇ ਵੀ ਉਹ ਭਰੋਸਾ ਟੁੱਟਣ ਨਹੀਂ ਦੇਵਾਂਗਾ। ਉਹਨਾਂ ਕਿਹਾ ਕਿ ਬੜੀ ਇਮਾਨਦਾਰੀ ਅਤੇ ਸ਼ਿਦਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਕੰਮ ਕਰਾਂਗੇ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ।

ਉਦਯੋਗ ਤੇ ਵਣਜ ਮੰਤਰੀ ਸੌਂਦ ਨੇ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਵਿੱਚ ਉਦਯੋਗ ਵੀ ਵਧੇ ਫੁਲੇ ਇਸ ਲਈ ਉਹ ਵਿਦੇਸ਼ੀ ਕੰਪਨੀਆਂ ਨੂੰ ਵੀ ਇੱਥੇ ਉਦਯੋਗ ਸਥਾਪਿਤ ਕਰਨ ਲਈ ਸੱਦਾ ਵੀ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿਹੜੀ ਪੰਜਾਬ ਵਿੱਚ ਪਹਿਲਾਂ ਤੋਂ ਚੱਲ ਰਹੀ ਇੰਡਸਟਰੀ ਵਿੱਚ ਕੁੱਝ ਛੋਟੀਆਂ ਮੋਟੀਆਂ ਦਿੱਕਤਾਂ ਆ ਰਹੀਆਂ ਹਨ ਉਨ੍ਹਾਂ ਨੂੰ ਸਮਝ ਕੇ ਦੂਰ ਕਰਾਂਗੇ।

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਨੇ ਪੰਚਾਇਤੀ ਚੋਣਾਂ ਤੇ ਬੋਲਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਬਿਲ ਪਾਸ ਹੋਇਆ ਸੀ ਜਿਸ ਤਹਿਤ ਪੰਚਾਇਤੀ ਚੋਣਾਂ ਕਿਸੇ ਪਾਰਟੀ ਦੇ ਝੰਡੇ ਦੇ ਨਿਸ਼ਾਨ ਹੇਠ ਨਹੀਂ ਲੜੀਆਂ ਜਾਣਗੀਆ ਕਿਉਂਕਿ ਇਸ ਨਾਲ ਪਿੰਡਾਂ ਵਿਚ ਧੜੇਬੰਦੀ ਬਣ ਜਾਂਦੀ ਹੈ ਅਤੇ ਇਸ ਨਾਲ ਆਪਸੀ ਵੈਰ ਵਿਰੋਧ ਵਧਦਾ ਹੈ। ਉਹਨਾਂ ਕਿਹਾ ਕਿ ਇੱਕ ਦੂਜੇ ਦੀ ਜਿੱਦਬਾਜੀ ਵਿਚ ਬਹੁਤ ਰੁਪਿਆ ਵਹਾਇਆ ਜਾਂਦਾ ਹੈ ਅਤੇ ਫਿਰ ਜਿੱਤਣ ਤੋਂ ਬਾਅਦ ਉਹ ਰੁਪਿਆ ਪੂਰਾ ਕਰਨ ਲਈ ਕਿਸੇ ਹੋਰ ਤਰੀਕੇ ਦਾ ਸਹਾਰਾ ਲੈਣਾ ਪੈਂਦਾ ਹੈ। ਜਿਸ ਨਾਲ ਭਿਰਸ਼ਟਾਚਾਰ ਦਾ ਬੋਲ-ਬਾਲਾ ਹੁੰਦਾ ਹੈ ਪਰ ਸਾਡੀ ਸਰਕਾਰ ਵਿਚ ਭਿਰਸ਼ਟਾਚਾਰ ਨੂੰ ਕੋਈ ਥਾਂ ਨਹੀਂ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਨਾਲ ਮੈਂ ਭਰੋਸਾ ਦਿਵਾਉਦਾ ਹਾਂ ਕਿ ਜ਼ਿਆਦਾਤਰ ਸਰਪੰਚੀ ਦੀਆਂ ਚੋਣਾਂ ਸਰਬਸੰਮਤੀ ਨਾਲ ਹੀ ਹੋਣਗੀਆ। ਉਹਨਾਂ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਬਣਨ ਤੇ ਜਿਥੇ ਪਿੰਡ ਨੂੰ ਗਰਾਂਟ ਮਿਲਣੀ ਹੁੰਦੀ ਹੈ ਉੱਥੇ ਉਸ ਪਿੰਡ ਨੂੰ 5 ਲੱਖ ਰੁਪਏ ਦੀ ਵਾਧੂ ਗਰਾਂਟ ਵੀ ਦਿੱਤੀ ਜਾਵੇਗੀ। ਉਹਨਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਸਰਪੰਚ ਚੁਣੋਂ ਉਹ ਯੋਗ ਉਮੀਦਵਾਰ ਹੋਣ ਜਿਹਨਾਂ ਕੋਲ ਪਿੰਡਾਂ ਦੇ ਵਿਕਾਸ ਕਾਰਜ ਕਰਨ ਦਾ ਸਮਾਂ ਹੋਵੇ ਉਹਨਾਂ ਨੂੰ ਹੀ ਸਰਪੰਚ ਬਣਾਇਆ ਜਾਵੇ। ਕਿਉਂਕਿ ਦਫਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਿੱਚ ਸਰਪੰਚਾਂ ਦਾ ਆਪਸ ਵਿੱਚ ਤਾਲਮੇਲ ਹੋਣਾ ਅਤੇ ਦਫ਼ਤਰ ਬੀ.ਡੀ.ਪੀ.ਓ ਦਾ ਪਿੰਡਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਮੈਂ ਪਿੰਡਾਂ ਨਾਲ ਬਹੁਤ ਬਰੀਕੀ ਨਾਲ ਜੁੜਿਆ ਹੋਇਆ ਹਾਂ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਕੁਝ ਅਫ਼ਸਰਸ਼ਾਹੀ ਅਵੇਸਲੀ ਹੋਈ ਹੈ, ਉੱਥੇ ਉਹ ਸਰਕਾਰ ਦੀਆਂ ਨੀਤੀਆਂ ਨੂੰ ਪਿੰਡਾਂ ਵਿੱਚ ਪਹੁੰਚਾਉਣ ਵਿੱਚ ਅਸਫਲ ਹੋਈ ਹੈ, ਨਾਲ ਹੀ ਜੋ ਸਰਪੰਚ ਜ਼ਿਆਦਾ ਸਮਾਂ ਨਹੀ ਕੱਢ ਸਕਦੇ, ਉਨ੍ਹਾਂ ਪਿੰਡਾਂ ਦਾ ਵਿਕਾਸ ਵੀ ਨਹੀ ਹੁੰਦਾ। ਉੱਥੇ ਦੂਸਰੇ ਪਾਸੇ ਕਈ ਸਰਪੰਚ ਜੋ ਐਕਟਿਵ ਰਹਿੰਦੇ ਹਨ, ਉਨ੍ਹਾਂ ਨੇ ਆਪਣੇ ਪਿੰਡਾਂ ਨੂੰ ਸ਼ਹਿਰਾਂ ਨਾਲੋ ਵੀ ਵਧੀਆ ਬਣਾ ਲਿਆ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਸਰਪੰਚੀ ਲਈ ਉਮੀਦਵਾਰ ਚੁਣੋਗੇ ਉਹ ਪੂਰੀ ਤਰ੍ਹਾਂ ਯੋਗ ਹੋਵੇ, ਤਾਂ ਜੋ ਸਰਕਾਰ ਵੱਲੋ ਮਿਲਦੀਆਂ ਸਹੂਲਤਾਂ ਦਾ ਪੂਰਾ ਪੂਰਾ ਲਾਭ ਲਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article