ਅੰਮ੍ਰਿਤਸਰ : ਮੰਗਲਵਾਰ (17 ਦਸੰਬਰ) ਨੂੰ ਸਵੇਰੇ 3.15 ਵਜੇ ਅੰਮ੍ਰਿਤਸਰ, ਪੰਜਾਬ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਇੱਕ ਧਮਾਕਾ ਹੋਇਆ। ਇਸ ਮਗਰੋਂ ਪੁਲੀਸ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਥਾਣਿਆਂ ‘ਚ ਧਮਾਕੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਧਮਾਕੇ ਹੋ ਚੁੱਕੇ ਹਨ।
ਏਸੀਪੀ ਜਸਪਾਲ ਸਿੰਘ ਨੇ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਹੈ। ਇੱਕ ਆਵਾਜ਼ ਆਈ ਹੈ, ਇਸਦੀ ਜਾਂਚ ਚੱਲ ਰਹੀ ਹੈ। ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਹਾਲ ਹੀ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀ। ਜਿਸ ‘ਚ NIA ਨੇ ਕਿਹਾ ਸੀ ਕਿ ਪੰਜਾਬ ‘ਚ ਥਾਣਿਆਂ ‘ਤੇ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
NIA ਨੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਖਾਲਿਸਤਾਨੀ ਅੱਤਵਾਦੀ 1984 ‘ਚ ਵਰਤੇ ਗਏ ਡੈੱਡ ਡ੍ਰੌਪ ਮਾਡਲ ਦੀ ਤਰਜ਼ ‘ਤੇ ਹਮਲੇ ਕਰ ਰਹੇ ਹਨ। ਇਸ ਸਬੰਧੀ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹਨ। ਪੰਜਾਬ ਪੁਲਿਸ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ।
ਵਿਦੇਸ਼ ਬੈਠੇ ਜੀਵਨ ਫੌਜੀ ਨੇ ਲਈ ਜ਼ਿੰਮੇਵਾਰੀ
ਵਿਦੇਸ਼ ਬੈਠੇ ਜੀਵਨ ਫੌਜੀ ਨੇ ਨਾਮੀ ਅਖ਼ਬਾਰ ਨੂੰ ਆਡੀਓ ‘ਤੇ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ, ਸਾਡੇ ਨਿਸ਼ਾਨੇ ’ਤੇ 5 ਤੋਂ 6 ਵੱਡੇ ਪੁਲਿਸ ਅਫਸਰ
ਹਮਲੇ ਬਾਰੇ ਪੁਲਿਸ ਕੁੱਝ ਵੀ ਬੋਲਣ ਤੋਂ ਟਾਲਾ ਵੱਟ ਰਹੀ ਹੈ। ਉਸ ਨੇ ਕਿਹਾ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ 3 ਥਾਣਿਆਂ ਉੱਤੇ ਹਮਲੇ ਹੋ ਚੁਕੇ ਹਨ। ਥਾਣਾ ਮਜੀਠਾ, ਥਾਣਾ ਅਜਨਾਲਾ ਤੇ ਗੁਰਬਖਸ਼ ਨਗਰ ਚੌਂਕੀ ’ਤੇ ਹਮਲੇ ਹੋ ਚੁਕੇ ਹਨ। ਹੁਣ ਥਾਣਾ ਇਸਲਾਮਾਬਾਦ ’ਤੇ ਗ੍ਰਨੇਡ ਹਮਲਾ ਹੋਇਆ ਹੈ।