ਕਿਸਾਨ ਜਥੇਬੰਦੀਆਂ ਨੇ ਵੀ ਖਿੱਚੀਆਂ ਤਿਆਰੀਆਂ
ਦਿ ਸਿਟੀ ਹੈਡਲਾਈਨ
ਲੁਧਿਆਣਾ, 31 ਜੁਲਾਈ
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਡਾ ਲਾਡੋਵਾਲ ਅੱਜ ਤੋਂ ਸ਼ੁਰੂ ਹੋ ਸਕਦਾ ਹੈ। 16 ਜੂਨ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਟੋਲ ਪਲਾਜ਼ਾ ਦੇ ਰੇਟ ਘੱਟ ਕਰਵਾਉਣ ਦੇ ਲਈ ਇੱਥੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। 46 ਦਿਨਾਂ ਤੋਂ ਟੋਲ ਪਲਾਜਾ ਬੰਦ ਹਨ ਤੇ ਰੋਜ਼ਾਨਾ ਲੋਕਾਂ ਦਾ ਕਰੀਬ ਇੱਕ ਕਰੋੜ ਰੁਪਏ ਬੱਚ ਰਿਹਾ ਸੀ। ਹੁਣ ਹਾਈਕੋਰਟ ਵੱਲੋਂ ਇਸ ਮਾਮਲੇ ਵਿੱਚ ਫੈਸਲਾ ਐਨਐਚਏਆਈ ਦੇ ਹੱਕ ਵਿੱਚ ਸੁਣਾਇਆ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਇਸ ਟੋਲ ਪਲਾਜਾ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਕਿਸਾਨਾਂ ਜਥੇਬੰਦੀਆਂ ਨੂੰ ਖਦਸ਼ਾ ਹੈ ਕਿ ਅੱਜ ਪ੍ਰਸ਼ਾਸਨ ਪੁਲੀਸ ਦੇ ਨਾਲ ਮਿਲ ਕੇ ਇੱਥੋਂ ਕਿਸਾਨਾਂ ਨੂੰ ਜਬਰਦਸਤੀ ਉਠਾ ਸਕਦਾ ਹੈ। ਜਿਸਦੇ ਲਈ ਕਿਸਾਨਾਂ ਨੇ ਵੀ ਤਿਆਰੀ ਖਿੱਚ ਦਿੱਤੀ ਹੈ। ਬੀਤੀ ਰਾਤ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀਡੀਓ ਪਾ ਕੇ ਬਾਕੀ ਕਿਸਾਨਾਂ ਜਥੇਬੰਦੀਆਂ ਨੂੰ ਸਾਥ ਦੇਣ ਦੀ ਅਪਾਲ ਕੀਤੀ ਗਈ ਸੀ। ਕਿਸਾਨ ਜਥੇਬੰਦੀਆਂ ਦੇ ਮੈਂਬਰ ਹੁਣ ਲਗਾਤਾਰ ਇੱਥੇ ਪੁੱਜ ਰਹੇ ਹਨ। ਉਧਰ, ਪ੍ਰਸ਼ਾਸਨ ਨੇ ਵੀ ਕਈ ਥਾਣਿਆਂ ਦੀ ਪੁਲਿਸ ਨੂੰ ਮੌਕੇ ’ਤੇ ਤੈਨਾਤ ਕਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਕਿਸਾਨ ਕਿਸੇ ਵੀ ਹਾਲ ਵਿੱਚੋਂ ਇੱਤੋਂ ਹਿਲਣ ਵਾਲੇ ਨਹੀਂ ਹਨ। ਪ੍ਰਸ਼ਾਸਨ ਕੋਲੋਂ ਉਹਕੋਈ ਗਲਤ ਮੰਗ ਨਹੀਂ ਕਰ ਰਹੇ। ਬਲਕਿ ਇੱਕ ਸਾਲ ਵਿੱਚ ਟੋਲ ਪਲਾਜਾ ਵਾਲਿਆਂ ਨੇ ਜੋ ਤਿੰਨ ਵਾਰ ਰੇਟ ਵਧਾਏ ਹਨ। ਉਨ੍ਹਾਂ ਨੂੰ ਘਟਾਇਆ ਜਾਵੇ।