Saturday, January 18, 2025
spot_img

ਪੰਜਾਬ ‘ਚ 22 ਚੋਣ ਅਬਜ਼ਰਵਰਾਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਭਾਲੀ ਆਪਣੀ ਕਮਾਨ

Must read

ਪੰਜਾਬ ਦੀਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਲਈ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਅਬਜ਼ਰਵਰਾਂ ਨੇ ਅੱਜ ਆਪਣੀ ਡਿਊਟੀ ਸੰਭਾਲ ਲਈ ਹੈ। ਉਨ੍ਹਾਂ ਦੀ ਸੂਚੀ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਸਬੰਧਤ ਅਬਜ਼ਰਵਰ ਨਾਲ ਸੰਪਰਕ ਕਰ ਸਕਦਾ ਹੈ।

IAS ਅਧਿਕਾਰੀ ਘਨਸ਼ਿਆਮ ਥੋਰੀ ਨੂੰ ਨਗਰ ਨਿਗਮ ਅੰਮ੍ਰਿਤਸਰ, ਅਰਵਿੰਦਰਪਾਲ ਸੰਧੂ ਨਗਰ ਨਿਗਮ ਜਲੰਧਰ, ਪੁਨੀਤ ਗੋਇਲ ਨਗਰ ਨਿਗਮ ਲੁਧਿਆਣਾ, ਅਨਿੰਦਿਤਾ ਮਿੱਤਰਾ ਨਗਰ ਨਿਗਮ ਪਟਿਆਲਾ, ਬਬੀਤਾ ਨੂੰ ਨਗਰ ਨਿਗਮ ਫਗਵਾੜਾ ਦਾ ਆਬਜ਼ਰਵਰ ਬਣਾਇਆ ਗਿਆ ਹੈ। ਇਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ।

ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਲਈ ਹਰਗੁਣਜੀਤ ਕੌਰ, ਬਠਿੰਡਾ ਲਈ ਸੰਯਮ ਅਗਰਵਾਲ, ਬਰਨਾਲਾ ਲਈ ਭੁਪਿੰਦਰ ਸਿੰਘ, ਫਤਿਹਗੜ੍ਹ ਸਾਹਿਬ ਲਈ ਅਨਮਦੀਪ ਕੌਰ ਅਤੇ ਫ਼ਿਰੋਜ਼ਪੁਰ ਲਈ ਉਪਕਾਰ ਸਿੰਘ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਅਪਨੀਤ ਰਿਆਤ ਹੁਸ਼ਿਆਰਪੁਰ, ਅਮਿਤ ਤਲਵਾਰ ਜਲੰਧਰ, ਸੰਦੀਪ ਹੰਸ ਕਪੂਰਥਲਾ, ਰਾਮਵੀਰ ਮਾਂਗਟ ਮਾਨਸਾ, ਕੇਸ਼ਵ ਮੋਗਾ, ਅੰਮ੍ਰਿਤ ਸਿੰਘ ਮੋਹਾਲੀ, ਰਵਿੰਦਰ ਸਿੰਘ ਮੁਕਤਸਰ ਸਾਹਿਬ, ਸਾਗਰ ਸੇਤੀਆ ਐੱਸ.ਬੀ.ਐੱਸ.ਨਗਰ, ਹਰਬੀਰ ਸਿੰਘ ਪਟਿਆਲਾ, ਕੰਵਲਪ੍ਰੀਤ ਬਰਾੜ ਨੂੰ ਸੰਗਰੂਰ, ਸੰਦੀਪ ਕੁਮਾਰ ਨੂੰ ਤਰਨਤਾਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article