ਮੁੱਖ ਮੰਤਰੀ ਮਾਨ ਵੱਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ‘ਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਸੀਐੱਮ ਮਾਨ ਨੇ ਕਿਹਾ ਕਿ ਮੰਡੀਆਂ ਦੇ ਹਾਲਾਤ ਬਿਲਕੁਲ ਠੀਕ ਹਨ ਅਤੇ ਝੋਨਾ ਆਉਂਦੇ ਹੀ ਵਿਕ ਜਾਵੇਗਾ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਖ਼ਰੀਦ ਦੇ ਸਾਰੇ ਪ੍ਰਬੰਧ ਹੋ ਚੁੱਕੇ ਹਨ। 19 ਸਤੰਬਰ ਤੱਕ ਮੰਡੀਆਂ ‘ਚ ਸਾਰੇ ਪ੍ਰਬੰਧ ਆਮ ਵਾਂਗ ਮੁਹੱਈਆ ਕਰਵਾ ਦਿੱਤੇ ਜਾਣਗੇ । ਹੁਣ ਤੱਕ ਨਿੱਜੀ ਖੇਤਰ 3 ਹਜ਼ਾਰ ਕੁਇੰਟਲ ਝੋਨਾ ਖਰੀਦ ਰਿਹਾ ਹੈ। ਹੜ੍ਹਾਂ ਤੋਂ ਪ੍ਰਭਾਵਿਤ ਮੰਡੀਆਂ ਦੀ ਮੁਰੰਮਤ ਕਰਕੇ 19 ਸਤੰਬਰ ਤੱਕ ਆਮ ਖਰੀਦ ਲਈ ਤਿਆਰ ਕਰ ਦਿੱਤਾ ਜਾਵੇਗਾ। ਸਰਕਾਰ ਰੋਜ਼ਾਨਾ ਖਰੀਦ ਦੇ ਅੰਕੜੇ ਜਾਰੀ ਕਰੇਗੀ।