ਬੀਤੀ ਰਾਤ ਪੰਜਾਬ ਵਿੱਚ ਅਚਾਨਕ ਤੋਂ ਆਸਮਾਨ ‘ਤੇ ਬੱਦਲ ਛਾ ਗਏ ਤੇ ਥੋੜ੍ਹੀ ਦੇਰ ਬਾਅਦ ਧੂੜ ਭਰੀਆਂ ਹਵਾਵਾਂ ਚੱਲਣ ਲੱਗੀਆਂ। ਹਵਾਵਾਂ ਚੱਲਣ ਨਾਲ ਪਾਰਾ ਹੇਠਾਂ ਲੁੜਕ ਗਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਕਦੇ ਪਾਰਾ 41 ਡਿਗਰੀ ਤੇ ਕਦੇ 43 ਡਿਗਰੀ ਦੇ ਆਸ-ਪਾਸ ਰਹਿਣ ਕਾਰਨ ਲੋਕ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ। ਹਰ ਕਿਸੇ ਦੀ ਨਜ਼ਰ ਆਸਮਾਨ ‘ਤੇ ਟਿਕੀ ਹੋਈ ਸੀ ਕਿ ਕਦੋਂ ਮੀਂਹ ਪਵੇਗਾ ਤੇ ਉਨ੍ਹਾਂ ਨੂੰ ਰਾਹਤ ਮਿਲੇਗੀ।
ਪਰ ਧੂੜ ਭਰੀਆਂ ਹਵਾਵਾਂ ਚੱਲਣ ਕਾਰਨ ਅਤੇ ਉਸ ਤੋਂ ਬਾਅਦ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ ਤੱਕ ਆਸਮਾਨ ‘ਤੇ ਬੱਦਲ ਛਾਏ ਰਹਿਣ ਦੇ ਆਸਾਰ ਹਨ।