ਚੰਡੀਗੜ੍ਹ, 24 ਜਨਵਰੀ 2024 – ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਮੀਟਿੰਗ ਵਿਚ ਕਈ ਫ਼ੈਸਲੇ ਲਏ ਗਏ ਜਿਨ੍ਹਾ ਵਿਚ ਵੱਡਾ ਫ਼ੈਸਲਾ ਇਹ ਹੈ ਕਿ ਪੰਜਾਬ ਵਿਚ 10 ਲੱਖ 77 ਹਜ਼ਾਰ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣਗੇ। ਜਿਨ੍ਹਾਂ ਦੇ ਕਾਰਡ ਕੱਟੇ ਗਏ ਉਨ੍ਹਾਂ ਨੂੰ ਵੀ ਰਾਸ਼ਨ ਮਿਲੂਗਾ। ਮੰਤਰੀ ਮੰਡਲ ਵੱਲੋਂ ਅਧਿਆਪਕ ਤਬਾਦਲਾ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਸ਼ਹੀਦਾਂ ਦੀਆਂ ਪਤਨੀਆਂ ਨੂੰ 6,000 ਦੀ ਥਾਂ 10,000 ਰੁਪਏ ਦੀ ਪੈਨਸ਼ਨ ਮਿਲੇਗੀ।
ਕੈਬਨਿਟ ਦੀ ਅਹਿਮ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਵੇਰਵੇ ਸਾਂਝੇ ਕਰ ਰਹੇ ਹਾਂ… ਪੰਜਾਬ ਭਵਨ, ਚੰਡੀਗੜ੍ਹ ਤੋਂ Live… https://t.co/gmRMVDSnh9
— Bhagwant Mann (@BhagwantMann) January 24, 2024