ਚੰਡੀਗੜ੍ਹ, 22 ਸਤੰਬਰ : ਪੰਜਾਬ ‘ਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੈਬਨਿਟ ਵਿੱਚ ਭਲਕੇ ਯਾਨੀ 23 ਸਤੰਬਰ ਨੂੰ ਵੱਡੇ ਪੱਧਰ ਤੇ ਫੇਰਬਦਲ ਕੀਤੀ ਜਾਵੇਗੀ। ਕੈਬਨਿਟ ਵਿੱਚ ਕਿਹੜੇ ਕਿਹੜੇ ਮੰਤਰੀਆਂ ਦੀ ਛੁੱਟੀ ਹੋਣੀ ਹੈ, ਇਸ ਬਾਰੇ ਕਈ ਕਿਆਸ ਰਾਈਆਂ ਚੱਲ ਰਹੀਆਂ ਹਨ। ਜਿਸ ਜਲੰਧਰ ਪੱਛਮੀ ਤੋਂ ਹਾਲ ਹੀ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਦਾ ਨਾਮ ਕਾਫੀ ਚਰਚਾ ਵਿੱਚ ਹੈ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨਾਲ ਜ਼ਿਮਨੀ ਚੋਣ ਦੌਰਾਨ ਵਾਅਦਾ ਕੀਤਾ ਸੀ, ਤੁਸੀਂ ਜਿਤਾਓ ਤੇ ਮੰਤਰੀ ਬਣਾਵਾਂਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਫੇਰ ਬਦਲ ਕੀਤਾ ਜਾ ਰਿਹਾ ਹੈ। ਜਿਹੜੇ ਨਵੇਂ ਚਿਹਰਿਆਂ ਨੂੰ ਸ਼ਾਮਿਲ ਕਰਨਾ ਤੇ ਕਿਸ ਦੀ ਛੁੱਟੀ ਹੋਣੀ ਹੈ, ਅੱਜ ਦੇਰ ਰਾਤ ਤੱਕ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ਵਾਲਿਆ ਨਾਵਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।