Thursday, September 19, 2024
spot_img

ਪੰਜਾਬੀ ਫਿਲਮ ‘ਸੁੱਚਾ ਸੂਰਮਾ’ ਦੀ ਪ੍ਰਮੋਸ਼ਨ ਦੌਰਾਨ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਜਾਰੀ ਕੀਤਾ ਫਿਲਮ ਦਾ ਟ੍ਰੇਲਰ !

Must read

ਲੁਧਿਆਣਾ, 8 ਸਤੰਬਰ : ਸ਼ੋਸ਼ਲ ਮੀਡੀਆ ਤੇ ਪਿਛਲੇ ਕਈ ਦਿਨਾਂ ਤੋਂ ਤਹਿਲਕਾ ਮਚਾਉਣ ਤੋਂ ਦਰਸ਼ਕ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਖਿਰਕਾਰ ਪੰਜਾਬੀ ਫਿਲਮ ‘ਸੁੱਚਾ ਸੂਰਮਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਇਹ ਟ੍ਰੇਲਰ ਭਾਵਨਾਵਾਂ ਨਾਲ ਭਰਪੂਰ ਹੈ। ਟ੍ਰੇਲਰ ਵਿੱਚ ਪਿਆਰ, ਨਫ਼ਰਤ, ਬਹਾਦਰੀ, ਦੋਸਤੀ, ਅਤੇ ਰਵਾਇਤੀ ਖੇਡਾਂ ਅਤੇ ਐਕਸ਼ਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਫ਼ਿਲਮ ਦੀ ਸ਼ਾਨਦਾਰ ਸਟਾਰ ਕਾਸਟ ਵਲੋਂ ਜ਼ਬਰਦਸਤ ਡਾਇਲਾਗ ਨੇ ਇਸ ਟ੍ਰੇਲਰ ਨੂੰ ਧਮਾਕੇਦਾਰ ਬਣਾ ਦਿੱਤਾ ਹੈ। ਫ਼ਿਲਮ ਦੀ ਵੱਡੀ ਸਟਾਰ ਕਾਸਟ ਹੈ, ਅਤੇ ਹਰ ਕਿਸੇ ਦਾ ਪ੍ਰਦਰਸ਼ਨ ਇਕ ਤੋਂ ਵੱਧ ਕੇ ਇਕ ਹੈ। ਹਰ ਇੱਕ ਕਿਰਦਾਰ ਫ਼ਿਲਮ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ। ਇਹ ਫ਼ਿਲਮ ਸੁੱਚਾ ਸਿੰਘ ਦੇ ਜੀਵਨ ਅਤੇ ਉਨ੍ਹਾਂ ਘਟਨਾਵਾਂ ‘ਤੇ ਰੋਸ਼ਨੀ ਪਾਏਗੀ, ਜਿਨ੍ਹਾਂ ਨੇ ਉਸ ਨੂੰ ‘ਸੁੱਚਾ ਸੂਰਮਾ’ ਬਣਨ ਲਈ ਪ੍ਰੇਰਿਤ ਕੀਤਾ। ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ।
ਜ਼ਿਕਰਯੋਗ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਲੋਕ ਗਾਥਾਵਾਂ ਨਾਲ ਭਰਪੂਰ ਇਸ ਵਿਸ਼ਾ ‘ਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article