Tuesday, December 24, 2024
spot_img

ਪੰਜਾਬੀ ਫ਼ਿਲਮ “ਸੁੱਚਾ ਸੂਰਮਾ” ਦਾ ਪਹਿਲਾ ਗੀਤ ‘ਪਰਛਾਵਾਂ ਨਾਰ ਦਾ’ ਹੋਇਆ ਰਿਲੀਜ਼

Must read

ਜਿਵੇਂ-ਜਿਵੇਂ ਸੁੱਚਾ ਸੂਰਮਾ ਫਿਲਮ ਦੀ ਰਿਲੀਜ਼ ਨੇੜੇ ਆ ਰਹੀ ਹੈ। ਉਮੀਦਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਸਾਗਾ ਸਟੂਡੀਓਜ਼, ਇੱਕ ਪੰਜਾਬ ਬੇਸਡ ਫ਼ਿਲਮ ਪ੍ਰੋਡਕਸ਼ਨ ਸਟੂਡੀਓ ਹੈ। ਜੋ ਪ੍ਰਸਿੱਧ ਪੰਜਾਬੀ ਕਿੱਸਾ ‘ਸੱਚਾ ਸੂਰਮਾ’ ਜਿਸ ਦੀ ਬੜੀ ਦੇਰ ਤੋ ਉਡੀਕ ਕੀਤੀ ਜਾ ਰਹੀ ਸੀ। ਪੇਸ਼ ਕਰ ਰਿਹਾ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਪਹਿਲਾ ਗਾਣਾ ‘ਪਰਛਾਵਾਂ ਨਾਰ ਦਾ’ ਜਾਰੀ ਕੀਤਾ ਹੈ, ਅਤੇ ਇਹ ਸਰੋਤਿਆਂ ਤੇ ਦਰਸ਼ਕਾਂ ਦੇ ਦਿਲੋ – ਦਿਮਾਗ਼ ਵਿੱਚ ਵਸ ਚੁੱਕਿਆ ਹੈ। ਇਸ ਗਾਣੇ ਦੇ ਵਿਜ਼ੁਅਲਸ ਸ਼ਾਨਦਾਰ, ਦਮਦਾਰ ਹਨ ਅਤੇ ਇਹ ਲੱਗ ਰਿਹਾ ਹੈ ਕਿ ਇਹ ਕਹਾਣੀ ਨੂੰ ਅੱਗੇ ਵਧਾ ਰਹੇ ਹਨ। ਕੁਝ ਲੋਕ ਇਸ ਗਾਣੇ ‘ਤੇ ਥਿਰ ਕਰਹੇ ਹਨ। ਗਾਣੇ ਦੇ ਵਿਜ਼ੂਅਲ ‘ਚ ਬੱਬੂ ਮਾਨ ਅਤੇ ਜਗ ਸਿੰਘ ਵਿਚਕਾਰ ਇੱਕ ਜਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਜੋ ਸੱਚਾ ਸੂਰਮਾ ਅਤੇ ਘੁੱਕਰ ਦੀਆਂ ਭੂਮਿਕਾਵਾਂ ਵਿੱਚ ਹਨ। ਫ਼ਿਲਮ ਵਿੱਚ ਨਾਇਕ ਅਤੇ ਪ੍ਰਤਿ ਨਾਇਕ ਦੋਨੋ ਹੀ ਆਪਣੇ-ਆਪਣੇ ਕਿਰਦਾਰਾਂ ਨੂੰ ਇੰਨੀ ਮਜ਼ਬੂਤੀ ਨਾਲ ਨਿਭਾ ਰਹੇ ਹਨ ਕਿ ਦਰਸ਼ਕ ਆਪਣੇ ਆਪ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਮਹਿਸੂਸ ਕਰਨ ਲੱਗਦੇ ਹਨ । ਬੱਬੂਮਾਨ ਦੀ ਸਕਰੀਨ ਪ੍ਰੇਜ਼ੰਸ ਦਮਦਾਰ ਅਤੇ ਰੋਮਾਂਚਕ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੱਬੂਮਾਨ ਇੱਕ ਕ੍ਰੇਜ਼ ਹੈ ਅਤੇ ਇੰਡਸਟਰੀ ਦੇ ਲਿਵਿੰਗ ਲਿਜੈਂਡ ਹਨ। ਇਸ ਗਾਣੇ ਦਾ ਸੰਗੀਤ ਅਤੇ ਬੋਲ ਖੁਦ ਬੱਬੂ ਦੇ ਹਨ ਅਤੇ ਇਸ ਨੂੰ ਬੱਬੂਮਾਨ ਅਤੇ ਆਲਮਗੀਰ ਖਾਨ ਨੇ ਗਾਇਆ ਹੈ। ਗਾਣਾ ਸਾਗਾ ਮਿਊਜ਼ਿਕ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਖੁਦ ਪੰਜਾਬੀ ਲਿਵਿੰਗ ਲਿਜੈਂਡ ਬੱਬੂ ਮਾਨ ਹਨ। ਹੋਰ ਮਹੱਤਵਪੂਰਨ ਕਿਰਦਾਰਾਂ ਨੂੰ ਸਮੀਖ ਸ਼ਾਓ ਸਵਾਲ, ਸੁਵਿੰਦਰ ਵਿੱਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਪ੍ਰੀਤ ਰਟੌਲ ਅਤੇ ਜਗਜੀਤ ਬਾਜਵਾ ਦੁਆਰਾ ਨਿਭਾਇਆ ਜਾ ਰਿਹਾ ਹੈ। ਫ਼ਿਲਮ ਸੱਚਾ ਸਿੰਘ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਅਤੇ ਉਸ ਦੇ ਜੀਵਨ ਵਿੱਚ ਆਏ ਉਹਨਾਂ ਘਟਨਾਕ੍ਰਮਾਂ ‘ਤੇ ਹੈ ਜੋ ਉਸ ਨੂੰ ਡਾਕੂ ਬਣਾ ਦਿੰਦੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article