ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਸੋਹਨ ਸਿੰਘ ਗੋਗਾ ਜਾਂ ਪਿ੍ਰੰਸ ਜੋਹਰ ਦੇ ਨਾਂ ’ਤੇ ਲੱਗੀ ਮੋਹਰ
ਦਿ ਸਿਟੀ ਹੈਡਲਾਈਨਸ
ਲੁਧਿਆਣਾ, 19 ਜਨਵਰੀ
ਲੁਧਿਆਣਾ ਦੀ ਕੁਰਸੀ ’ਤੇ ਅੱਜ ਪਹਿਲੀ ਮਹਿਲਾ ਮੇਅਰ ਬੈਠੇਗੀ। ਜਿਸਦੇ ਲਈ 11 ਵਜੇ ਨਗਰ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ। ਪਰ ‘ਦਿ ਸਿਟੀ ਹੈਡਲਾਈਨਸ’ ਆਪਣੇ ਪਾਠਕਾਂ ਨੂੰ ਪਹਿਲਾਂ ਹੀ ਦੱਸ ਦਵੇ ਕਿ ਇਸ ਵਾਰ ਮੇਅਰ ਦੀ ਕੁਰਸੀ ’ਤੇ ਪਿ੍ਰੰਸੀਪਲ ਇੰਦਰਜੀਤ ਕੌਰ ਮੇਅਰ ਬੈਠੇਗੀ। ਜਿਨ੍ਹਾਂ ਦੇ ਨਾਂ ’ਤੇ ਮੋਹਰ ਲੱਗ ਗਈ ਹੈ। ਗੁਰੂ ਨਾਨਕ ਭਵਨ ਵਿੱਚ ਬੁਲਾਈ ਗਈ ਮੀਟਿੰਗ ਦੌਰਾਨ ਇਸਦਾ ਰੱਸਮੀ ਤੌਰ ’ਤੇ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪਰਾਸ਼ਰ ਦਾ ਨਾਂ ਫਾਈਨਲ ਹੋ ਗਿਆ ਹੈ। ਡਿਪਟੀ ਮੇਅਰ ਦੇ ਲਈ ਕੌਂਸਲਰ ਸੋਹਨ ਸਿੰਘ ਗੋਗਾ ਤੇ ਪਿ੍ਰੰਸ ਜੋਹਰ ਦਾ ਨਾਂ ਚੱਲ ਰਿਹਾ ਹੈ। ਦੱਸ ਦਈਏ ਕਿ ਅੱਜ 11 ਵਜੇ ਗੁਰੂ ਨਾਨਕ ਭਵਨ ਵਿੱਚ ਸਭ ਤੋਂ ਪਹਿਲਾਂ ਨਵੇਂ ਚੁਣੇ ਗਏ 95 ਕੌਂਸਲਰਾਂ ਨੂੰ ਸੁਹੰ ਚੁਕਾਈ ਜਾਏਗੀ ਤੇ ਉਸ ਤੋਂ ਬਾਅਦ ਮੇਅਰ ਦੇ ਲਈ ਚੋਣ ਕੀਤੀ ਜਾਏਗੀ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਉਥੇ ਮੌਜੂਦ ਰਹੇਗੀ।