Thursday, January 9, 2025
spot_img

ਪ੍ਰਿੰਕਲ ਮਾਮਲੇ ‘ਚ ਆਈ ਵੱਡੀ ਅੱਪਡੇਟ, ਪੁਲੀਸ ਨੇ ਦੋ ਜਖ਼ਮੀ ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ!

Must read

ਲੁਧਿਆਣਾ ‘ਚ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਦੀ ਦੁਕਾਨ ਦੇ ਅੰਦਰ ਵੜ ਕੇ ਬੀਤੀ ਰਾਤ ਬਾਈਕ ਸਵਾਰ 4 ਤੋਂ 5 ਗੈਂਗਸਟਾਰ ਨੇ ਹਮਲਾ ਕਰ ਦਿੱਤਾ। ਜਿਸ ਤੇ ਪ੍ਰਿੰਕਲ ਵੀ ਕਰਾਸ ਫਾਇਰ ਕੀਤਾ। ਕਰਾਸ ਫਾਇਰਿੰਗ ‘ਚ ਗੈਂਗਸਟਰ ਰਿਸ਼ਭ ਬੈਨੀਪਾਲ ਉਰਫ ਨਾਨੂ ਤੇ ਸ਼ੁਸ਼ੀਲ ਨੂੰ ਵੀ ਗੋਲੀ ਲੱਗੀ ਸੀ। ਹਮਲੇ ‘ਚ ਪ੍ਰਿੰਕਲ ਦੇ ਮੋਢੇ ਅਤੇ ਛਾਤੀ ‘ਤੇ ਚਾਰ ਗੋਲੀਆਂ ਲੱਗੀਆਂ। ਜਿਸ ਦਾ ਫੋਰਟਿਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਘਟਨਾ ‘ਚ ਰਿਸ਼ਭ ਬੈਨੀਪਾਲ ਨੂੰ 3 ਅਤੇ ਸੁਸ਼ੀਲ ਨੂੰ 4 ਗੋਲੀਆਂ ਲੱਗੀਆਂ। ਪਰ ਜਦੋਂ ਦਰਦ ਵਧ ਗਿਆ ਤਾਂ ਦੋਵੇਂ ਗੈਂਗਸਟਾਰ ਖੁਦ ਹੀ ਕਰੀਬ 7 ਘੰਟੇ ਬਾਅਦ ਇਲਾਜ ਲਈ ਸਿਵਲ ਹਸਪਤਾਲ ਆ ਗਏ। ਦੋਵਾਂ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਡੀਐਮਸੀ ਹਸਪਤਾਲ ਵਿੱਚ ਤਾਇਨਾਤ ਹਨ। ਰਿਸ਼ਭ ਅਤੇ ਸੁਸ਼ੀਲ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਪ੍ਰਿੰਕਲ ਦੀ ਮਹਿਲਾ ਸਾਥੀ ਦੀ ਪਿੱਠ ‘ਤੇ ਦੋ ਗੋਲੀਆਂ ਲੱਗੀਆਂ ਸਨ। ਗੋਲੀ ਔਰਤ ਦੀ ਰੀੜ੍ਹ ਦੀ ਹੱਡੀ ਰਾਹੀਂ ਕਿਡਨੀ ਵਿੱਚ ਜਾ ਵੜੀ। ਪ੍ਰਿੰਕਲ ਅਤੇ ਉਸਦੇ ਦੋਸਤ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਿੰਕਲ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਔਰਤ ਦੀ ਹਾਲਤ ਚਿੰਤਾਜਨਕ ਹੈ। ਪਿੱਠ ਵਿੱਚ ਦੋ ਗੋਲੀਆਂ ਲੱਗਣ ਕਾਰਨ ਉਹ ਬੇਹੋਸ਼ ਹੋ ਗਈ।
ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਰਿਸ਼ਭ ਬੈਨੀਪਾਲ ਉਰਫ਼ ਨਾਨੂ, ਹਨੀ ਸੇਠੀ, ਹਰਪ੍ਰੀਤ ਸਿੰਘ, ਐਡਵੋਕੇਟ ਗਗਨਪ੍ਰੀਤ ਸਿੰਘ, ਰਜਿੰਦਰਾ ਸਿੰਘ, ਸੁਖਵਿੰਦਰਪਾਲ ਸਿੰਘ ਸਮੇਤ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article