Monday, December 23, 2024
spot_img

ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ 4 ਮੈਂਬਰ ਖੋਹ ਕੀਤੇ ਵਾਹਨਾਂ ਸਮੇਤ ਕਾਬੂ

Must read

ਮੋਹਾਲੀ, 28 ਜੂਨ : ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ, ਮੋਹਾਲੀ ਦੀ ਟੀਮ ਵੱਲੋਂ ਲੁੱਟਾਂ ਖੋਹਾਂ ਕਰਨ ਵਾਲ਼ੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀਆਂ 02 ਟੈਕਸੀ ਕਾਰਾਂ, ਇੱਕ ਮੋਬਾਈਲ ਫੋਨ ਬ੍ਰਾਮਦ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ ਹੈ।
ਅੱਜ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਹਰਸਿਮਰਤ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ (ਜਾਂਚ), ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ ਆਈ ਸਟਾਫ਼ ਵੱਲੋਂ ਇਸ ਕਾਮਯਾਬੀ ਹਾਸਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮਿਤੀ 21/22-06-2024 ਦੀ ਦਰਮਿਆਨੀ ਰਾਤ ਨੂੰ ਸਰਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਿਟੀ ਅਮਰੋਹ, ਜਿਲਾ ਅਮਰੋਹਾ, ਯੂ.ਪੀ. ਹਾਲ ਵਾਸੀ ਜੰਡਪੁਰ ਜੋ ਕਿ ਟੈਕਸੀ ਨੰਬਰ ਪੀ ਬੀ 01-ਬੀ-8443 ਚਲਾਉਂਦਾ ਹੈ, ਉਹ ਆਪਣੀ ਟੈਕਸੀ ਪਰ ਸੀ.ਪੀ. ਮਾਲ ਸੈਕਟਰ-67 ਦੇ ਸਾਹਮਣੇ ਖੜ੍ਹਾ ਸੀ, ਜਿੱਥੇ ਕਿ ਉਸਨੂੰ ਇੰਨਡ੍ਰਾਈਵ ਐਪ ਰਾਹੀਂ ਪਿੰਡ ਬਠਲਾਣਾ ਦੀ ਰਾਈਡ ਬੁੱਕ ਹੋਈ ਸੀ। ਉਸ ਨੇ ਸੀ.ਪੀ. ਮਾਲ ਦੇ ਨੇੜੇ ਤੋਂ ਚਾਰ ਨਾ-ਮਾਲੂਮ ਵਿਅਕਤੀਆਂ ਨੂੰ ਟੈਕਸੀ ਵਿੱਚ ਬਿਠਾ ਲਿਆ। ਜਦੋਂ ਉਹ ਦਿੱਤੀ ਹੋਈ ਲੋਕੇਸ਼ਨ ਪਿੰਡ ਬਠਲਾਣਾ ਵੱਲ੍ਹ ਚੱਲ ਪਿਆ ਤਾਂ ਸੈਕਟਰ-104 ਮਿਊਸੀਪਲ ਹਾਈਟ ਮੋਹਾਲੀ ਕੋਲ ਪੁੱਜਾ ਤਾਂ ਕਾਰ ਵਿੱਚ ਪਿਛਲੀ ਸੀਟ ’ਤੇ ਬੈਠੇ ਇੱਕ ਵਿਅਕਤੀ ਨੇ ਉਸਨੂੰ ਗਰਦਨ ਤੋਂ ਫੜ ਲਿਆ ਅਤੇ ਕੰਡਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਉਸ ਵੱਲ ਲੋਹੇ ਦੀ ਕਿਰਚ ਤਾਣ ਲਈ ਅਤੇ ਕਾਰ ਰੁਕਵਾਕੇ, ਉਸ ਪਾਸੋਂ ਉਸਦਾ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹਕੇ ਫਰਾਰ ਹੋ ਗਏ। ਜਿਸ ਤੇ ਨਾ-ਮਾਲੂਮ ਦੋਸ਼ੀਆਨ ਦੇ ਖਿਲ਼ਾਫ ਮੁਕੱਦਮਾ ਨੰਬਰ: 204 ਮਿਤੀ 22-06-2024 ਅ/ਧ 379ਬੀ ਭ:ਦ:, ਥਾਣਾ ਸੋਹਾਣਾ ਦਰਜ ਰਜਿਸਟਰ ਕੀਤਾ ਗਿਆ ਸੀ।
ਇਸ ਤੋ ਬਾਅਦ ਨਵੀਨ ਕੁਮਾਰ ਪੁੱਤਰ ਜੈ ਭਗਵਾਨ ਵਾਸੀ ਪਿੰਡ ਡੀਗਾਨਾ ਥਾਣਾ ਜੁਲਾਨਾ, ਜ਼ਿਲਾ ਜੀਂਦ ਹਾਲ ਵਾਸੀ ਕਿਰਾਏਦਾਰ ਨਵਾਂ ਗਰਾਂਓ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ, ਜੋ ਕਿ ਆਪਣੀ ਕਾਰ ਔਰਾ ਹੁੰਡਿਆਈ (ਆਰਜ਼ੀ ਨੰਬਰ ਟੀਓ624ਐਚਆਰ0829ਏਆਰ), ਜੋ ਉਸਦੇ ਭਰਾ ਕਪਿਲ ਦੇ ਨਾਮ ’ਤੇ ਹੈ, ਚਲਾਉਂਦਾ ਸੀ। ਉਸ ਨੂੰ ਮਿਤੀ 24.06.2024 ਨੂੰ ਵਕਤ ਕਰੀਬ 2:50 ਏ.ਐਮ. ’ਤੇ ਇੰਨਡ੍ਰਾਈਵ ਐਪ ਰਾਹੀਂ ਸੈਕਟਰ-67 ਮੋਹਾਲ਼ੀ ਤੋਂ ਬਨੂੜ ਲਈ ਰਾਈਡ ਆਈ ਸੀ। ਉਹ ਸੈਕਟਰ-67 ਮੋਹਾਲੀ ਤੋਂ ਤਿੰਨ ਨੌਜਵਾਨਾਂ ਨੂੰ ਆਪਣੀ ਟੈਕਸੀ ਗੱਡੀ ਵਿੱਚ ਬਿਠਾਕੇ ਸੀ.ਪੀ. ਮਾਲ ਸੈਕਟਰ-67 ਤੋਂ ਬਨੂੜ ਲਈ ਚੱਲ ਪਿਆ। ਜਦੋਂ ਉਹ ਲਾਂਡਰਾ-ਬਨੂੜ ਰੋਡ ਤੋਂ ਥੋੜ੍ਹਾ ਪਿੱਛੇ ਸੈਕਟਰ-104 ਮੋਹਾਲੀ ਪੁੱਜਾ ਤਾਂ ਪਿਛਲੀ ਸੀਟ ਤੇ ਬੈੱਠੇ ਨੌਜਵਾਨ ਨੇ ਪਰਨੇ ਨਾਲ ਉਸਦੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਨਾਲ ਬੈਠੇ ਨੌਜਵਾਨ ਨੇ ਉਸਨੂੰ ਗਰਦਨ ਤੋਂ ਫੜ ਲਿਆ। ਜਿਨ੍ਹਾਂ ਨੇ ਉਸਦੀ ਕਾਰ ਰੁਕਵਾਕੇ, ਉਸਦਾ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹਕੇ ਫਰਾਰ ਹੋ ਗਏ ਸਨ। ਜਿਸ ’ਤੇ ਨਾ-ਮਾਲੂਮ ਦੋਸ਼ੀਆਨ ਦੇ ਖਿਲ਼ਾਫ ਮੁਕੱਦਮਾ ਨੰਬਰ: 206 ਮਿਤੀ 24-06-2024 ਅ/ਧ 379ਬੀ ਭ:ਦ:, ਥਾਣਾ ਸੋਹਾਣਾ ਦਰਜ ਰਜਿਸਟਰ ਕੀਤਾ ਗਿਆ ਸੀ।
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਿਆਂ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਸ. ਹਰਸਿਮਰਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਅਗਵਾਈ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਦਾ ਗਠਨ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਦੌਰਾਨ ਟੈਕਨੀਕਲ ਅਤੇ ਮਨੁੱਖੀ ਸੂਤਰਾਂ ਦੀ ਸਹਾਇਤਾ ਨਾਲ ਮਿਤੀ 26-06-2024 ਨੂੰ ਅਮਰਵੀਰ ਕਲੋਨੀ, ਹਿਸਾਰ, ਅਗਰਸੇਨ ਧਰਮਸ਼ਾਲਾ, ਨੇੜੇ ਬੱਸ ਸਟੈਂਡ ਪਹੇਵਾ, ਹਰਿਆਣਾ ਤੋਂ ਤਿੰਨ ਅਤੇ ਇੱਕ ਦੋਸ਼ੀ ਨੂੰ ਮਿਤੀ 27-06-2024 ਨੂੰ ਪਿੰਡ ਵਜ਼ੀਰਾਬਾਦ, ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀਆਨ ਵੱਲੋਂ ਫਰਜ਼ੀ ਸਿੰਮ ਕਾਰਡ ਨੰਬਰ ਤੋਂ ਇੰਨਡਰਾਈਵ ਐਪ ਡਾਊਨਲੋਡ ਕੀਤੀ ਹੋਈ ਸੀ ਅਤੇ ਫਰਜ਼ੀ ਨਾਮ ਵਿਜੇ ਦੇ ਨਾਮ ’ਤੇ ਇੰਨਡਰਾਈਵ ਅਕਾਊਂਟ ਬਣਾਇਆ ਹੋਇਆ ਸੀ, ਜਿਸਤੋਂ ਇਨ੍ਹਾਂ ਨੇ ਇਹ ਦੋਨੋਂ ਟੈਕਸੀਆਂ ਬੁੱਕ ਕਰਕੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਗ੍ਰਿਫਤਾਰ ਦੋਸ਼ੀਆਨ ਵਿੱਚ ਰੋਹਿਤ ਸ਼ਰਮਾਂ ਪੁੱਤਰ ਵਿਜੇਂਦਰ ਸ਼ਰਮਾਂ ਵਾਸੀ ਪਿੰਡ ਦਿਉਣ ਨੇੜੇ ਬੱਸ ਅੱਡਾ, ਥਾਣਾ ਸਦਰ ਬਠਿੰਡਾ, ਜ਼ਿਲ੍ਹਾ ਬਠਿੰਡਾ, ਮਨਪ੍ਰੀਤ ਸਿੰਘ ਉਰਫ ਮੰਨੂ ਉਰਫ ਗਿਆਨੀ ਪੁੱਤਰ ਜਸਵੀਰ ਸਿੰਘ ਵਾਸੀ ਗੁਰੂ ਨਾਨਕ ਬਸਤੀ ਪਿੰਡ ਕੋਠਾ ਗੁਰੂ ਥਾਣਾ ਭਗਤਾ, ਜ਼ਿਲ੍ਹਾ ਬਠਿੰਡਾ, ਯੋਗੇਸ਼ ਠਾਕੁਰ ਉਰਫ ਯੁਵੀ ਪੁੱਤਰ ਸੁਭਾਸ਼ ਚੰਦ ਵਾਸੀ ਨੇੜੇ ਵਾਟਰ ਬੱਸ ਪਿੰਡ ਫੁੱਲੋ ਮਿੱਠੀ, ਥਾਣਾ ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਅਤੇ ਰਮਨਦੀਪ ਸਿੰਘ ਉਰਫ ਮਾਨ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਵਜ਼ੀਰਾਬਾਦ, ਨੇੜੇ ਐਨ.ਆਰ.ਆਈ. ਕੋਠੀ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਸ਼ਾਮਿਲ ਹਨ, ਜਿਨ੍ਹਾਂ ਤੋਂ ਕਾਰ ਮਾਰਕਾ ਐਕਸੈਂਟ ਜਿਸ ’ਤੇ ਦੋਸ਼ੀਆਨ ਨੇ ਜਾਅਲੀ ਨੰ: ਲਗਾਇਆ ਹੋਇਆ ਸੀ ਅਤੇ ਇੱਕ ਕਾਰ ਮਾਰਕਾ ਔਰਾ ਹੁੰਡਿਆਈ (ਆਰਜੀ ਨੰਬਰ) ਅਤੇ ਦੋਵੇਂ ਮੋਬਾਇਲ (ਖੋਹ ਕੀਤੇ) ਬਰਮਦ ਹੋਏ। ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article