ਪੁਲਿਸ ਪ੍ਰਸ਼ਾਸਨ ਨੂੰ ਅੰਮ੍ਰਿਤਸਰ ਦੇ ਵਿੱਚ ਜੂਆ ਖੇਡਣ ਵਾਲੀਆ ਕੋਲੋ ਇੰਨੀ ਵੱਡੀ ਰਕਮ ਫੜਨ ਦੇ ਵਿੱਚ ਸਭ ਤੋਂ ਵੱਡੀ ਇਹ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਰੋਡ ਤੇ ਇੱਕ ਫਾਰਮ ਹਾਊਸ ਦੇ ਵਿੱਚ ਇਹ ਵੱਡੀ ਤਾਦਾਦ ਵਿੱਚ ਜੂਆ ਖਿਲਾਇਆ ਜਾ ਰਿਹਾ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਫਾਰਮ ਹਾਊਸ ਦੇ ਮਾਲਕ ਦੇ ਖਿਲਾਫ ਵ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਨਾਲ ਨਾਲ ਪੰਜਾਬ ਦੇ ਹੋਰ ਵੀ ਜ਼ਿਲਿਆ ਦੇ ਵਿੱਚੋਂ ਲੋਕ ਜੂਆ ਖੇਡਣ ਲਈ ਇੱਥੇ ਆਏ ਹੋਏ ਸਨ। ਅੰਮ੍ਰਿਤਸਰ ਮਾਨਯੋਗ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤੇ ਅੰਮ੍ਰਿਤਸਰ ਵਿੱਚ ਦੜਾ-ਸੱਟਾ/ਜੂਆ ਬਾਜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਚਲਾਈ ਗਈ ਸ਼ਪੈਸ਼ਲ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਵੱਡੀ ਤਾਦਾਦ ਦੇ ਵਿੱਚ ਜੂਆ ਖੇਡਣ ਵਾਲੇ ਲੋਕ ਤੇ ਸਭ ਤੋਂ ਵੱਡੀ ਰਕਮ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਇਹ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਥਾਣਾ ਕੰਟੋਨਮੈਂਟ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਯੋਜਨਾਬੰਦ ਤਰੀਕੇ ਨਾਲ ਆਰ.ਬੀ ਅਸਟੇਟ, ਲੋਹਾਰਕਾ ਰੋਡ ਵਿਖੇ ਰੇਡ ਕੀਤੀ ਗਈ । ਜਿਥੇ ਇੱਕ ਫਾਰਮ ਹਾਊਸ ਵਿੱਚ ਚੱਲ ਰਹੇ ਵੱਡੇ ਪੱਧਰ ਤੇ ਜੂਆ ਬਾਜੀ ਕਰਨ ਵਾਲੇ ਵੱਖ -ਵੱਖ ਸ਼ਹਿਰਾਂ/ ਜਿਲਿਆਂ ਤੋ ਆਏ ਵਿਅਕਤੀਆਂ ਨੂੰ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ, ਜੋ ਮੋਕਾ ਪਰ ਤਾਸ਼ ਦੇ ਪੱਤਿਆਂ ਦੀ ਬਾਜੀ ਨਾਲ ਜੁਆ ਖੇਡ ਰਹੇ ਸਨ। ਉਹਨਾਂ ਪਾਸੋਂ ਕਾਫੀ ਮਾਤਰਾ ਵਿੱਚ ਕੈਸ਼/ਨਕਦ ਆਦਿ ਬ੍ਰਾਮਦ ਹੋਇਆ, ਦੌਰਾਨੇ ਤਫਤੀਸ਼ ਮੁਕਦਮੇ ਵਿੱਚ ਆਈ.ਟੀ ਵਿਭਾਗ ਅਤੇ ਹੋਰ ਵੀ ਵੱਖ ਵੱਖ ਪਹਿਲੂਆ ਤੋਂ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।
ਉਣਾ ਨੇ ਦੱਸਿਆ ਕਿ ਅੰਮਿਤਸਰ ਵਿੱਚ ਸੱਭ ਤੋਂ ਵੱਡੀ ਰਕਮ 41,76,000/- ਰੁਪਏ ਤੇ 156 ਪੱਤੇ ਤਾਸ਼ ਤੇ ਕੈਸ਼ ਕਾਊਟਿੰਗ ਮਸ਼ੀਨ ਵੀ ਕਾਬੂ ਕੀਤੀ ਗਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕਾਫੀ ਸਮੇਂ ਤੋਂ ਇੱਥੇ ਜੂਆ ਖੇਡਣ ਦੀ ਸੂਚਨਾ ਮਿਲ ਰਹੀ ਸੀ ਜਿਸ ਦੇ ਚਲਦੇ ਅਸੀਂ ਪੂਰੀ ਯੋਜਨਾਬੱਧ ਦੇ ਨਾਲ ਵੀਡੀਓਗ੍ਰਾਫੀ ਕਰ ਇਹਨਾਂ ਸਾਰੇ ਲੋਕਾਂ ਨੂੰ ਕਾਬੂ ਕੀਤਾ ਹੈ। ਥੋੜੀ ਅਧਿਕਾਰੀ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਹੋਰ ਕੌਣ-ਕੌਣ ਲੋਕ ਜੂਆ ਖੇਡਣ ਇੱਥੇ ਆਉਂਦੇ ਸਨ।