ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਪਿੰਡ ਸਾਹਿਬਾਨਾਂ ਨੇੜੇ ਅੱਜ ਤੜਕੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਸ਼ੀ ਥਾਣਾ ਡਵੀਜ਼ਨ ਨੰਬਰ.2 ਦੇ ਇਲਾਕੇ ਵਿੱਚ ਇੱਕ ਘਰ ‘ਤੇ ਫਾਇਰਿੰਗ ਕਰਨ ਵਿਚ ਸ਼ਾਮਲ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 45 ਮਿਤੀ 20.04.2025 ਦਰਜ ਕੀਤਾ ਗਿਆ ਸੀ ।
ਪੁਲਿਸ ਉਸੇ ਮਾਮਲੇ ਵਿੱਚ ਹਮਲਾਵਰਾਂ ਦੀ ਭਾਲ ਕਰ ਰਹੀ ਸੀ। ਗੈਂਗਸਟਰ ਬਿਨਾਂ ਨੰਬਰ ਵਾਲੀ ਐਕਟਿਵਾ ‘ਤੇ ਆ ਰਿਹਾ ਸੀ। ਜਿਵੇਂ ਹੀ ਪੁਲਿਸ ਟੀਮ ਨੇ ਅਪਰਾਧੀ ਨੂੰ ਘੇਰਿਆ, ਉਸਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਵੀ ਸਵੈ-ਰੱਖਿਆ ਵਿੱਚ ਗੋਲੀਆਂ ਚਲਾਈਆਂ। ਜ਼ਖਮੀ ਗੈਂਗਸਟਰ ਦੀ ਪਛਾਣ ਬਦਨਾਮ ਲੰਡਾ ਗੈਂਗ ਦੇ ਮੈਂਬਰ ਵਜੋਂ ਹੋਈ ਹੈ।