ਭਾਰਤ ਅਤੇ ਪਾਕਿਸਤਾਨ ਸਰਕਾਰ ਦੇ ਹੁਕਮਾਂ ਤੋਂ ਬਾਅਦ ਪਰਿਵਾਰ ਆਪਣਿਆਂ ਦੇ ਵਾਪਸ ਘਰ ਆਉਣ ਦੀ ਉਡੀਕ ਕਰ ਰਹੇ ਹਨ। ਇਕ ਪਰਿਵਾਰ ਦਿੱਲੀ ਤੋਂ ਹੈ। ਤੁਹਾਨੂੰ ਦੱਸ ਦਈਏ ਕਿ ਪਤਨੀ ਅਤੇ ਦੋ ਬੱਚੇ ਪਾਕਿਸਤਾਨ ਆਪਣੇ ਨਾਨਕੇ ਗਏ ਸਨ। ਜਿਸ ਤੋਂ ਮਗਰੋਂ ਪਤਨੀ ਦਾ ਵੀਜ਼ਾ ਖ਼ਤਮ ਹੋ ਗਿਆ। ਬੱਚਿਆਂ ਨੂੰ ਭਾਰਤ ਭੇਜ ਦਿੱਤਾ ਗਿਆ ਹੈ। ਪਰ ਪਤਨੀ ਅਜੇ ਪਾਕਿਸਤਾਨ ਵਿੱਚ ਹੀ ਹੈ। ਪਤੀ ਨੇ ਦੱਸਿਆ ਕਿ ਸਾਡੇ ਵਿਆਹ ਨੂੰ 18 ਸਾਲ ਹੋ ਚੁੱਕੇ ਹਨ।
ਉਨ੍ਹਾਂ ਨੇ ਦੱਸਿਆ ਕਿ ਪਤਨੀ ਦਾ ਪਾਸਪੋਰਟ ਪਾਕਿਸਤਾਨ ਦਾ ਹੈ। ਪਤਨੀ ਲਾਹੌਰ ਨਾਲ ਸਬੰਧਤ ਹੈ। ਉਨ੍ਹਾਂ ਪਾਲਗਾਮ ਵਿੱਚ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਜੋ ਹੋਇਆ ਬਹੁਤ ਮਾੜਾ ਹੋਇਆ। ਉਨ੍ਹਾਂ ਕਿਹਾ ਸਾਡੇ ਵਰਗੇ ਆਮ ਲੋਕਾਂ ਨੂੰ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਬੇਕਸੂਰ ਲੋਕ ਮਾਰੇ ਗਏ ਹਨ।
ਬੱਚੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਪਾਕਿਸਤਾਨ ਜਾਣ ਵਾਲਾ ਰਸਤਾ ਖੋਲ੍ਹ ਦੇਣ ਤਾਂ ਜੋ ਵਿਛੜੇ ਪਰਿਵਾਰਕ ਮੈਂਬਰ ਵਾਪਸ ਆਪਣੇ ਘਰ ਨੂੰ ਆ ਸਕਣ।