240 ਸਕੋਰ ਬਣਾਏ, 241 ਸਕੋਰ ਦਾ ਆਸਟਰੇਲਿਆ ਨੂੰ ਦਿੱਤਾ ਟਾਰਗੇਟ
ਦਿ ਸਿਟੀ ਹੈਡਲਾਈਨ
ਲੁਧਿਆਣਾ, 19 ਨਵੰਬਰ
ਭਾਰਤ ਵਿੱਚ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਭਾਰਤੀ ਟੀਮ ਆਲ ਆਉਟ ਹੋ ਗਈ। ਬਾਕੀ ਟੀਮ ਦੇ ਆਉਟ ਹੋਣ ਦੇ ਦਬਾਅ ਹੇਠ ਕੁਲਦੀਪ ਯਾਦਵ ਨੇ ਰਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਰਨ ਆਊਟ ਹੋ ਗਏ। ਭਾਰਤੀ ਟੀਮ ਨੇ 50 ਓਵਰਾਂ Ç ਵੱਚ 240 ਸਕੋਰ ਬਣਾਏ। ਹੁਣ ਆਸਟਰੇਲਿਆ ਨੂੰ ਵਿਸ਼ਵ ਕੱਪ ਜਿੱਤਣ ਦੇ ਲਈ 241 ਰਨ ਬਣਾਉਣੇ ਪੈਣਗੇ।
ਭਾਰਤੀ ਖ਼ਿਡਾਰੀਆਂ ਦੇ ਪ੍ਰਦਰਸ਼ਨ ਫੈਨ ਮਾਯੂਸ
ਵਿਸ਼ਵ ਕੱਪ ਵਿੱਚ ਭਾਰਤੀ ਖ਼ਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਫੈਨ ਮਾਯੂਸ ਹੋ ਗਏ। ਟੀਮ ਦੇ ਸਾਰੇ ਹੀ ਖ਼ਿਡਾਰੀ ਬਹੁਤ ਵੱਧਿਆ ਪ੍ਰਦਰਸ਼ਨ ਨਹੀਂ ਕਰ ਪਾਏ। ਸਭ ਤੋਂ ਵੱਧ ਕੇਐਲ ਰਾਹੂਲ ਨੇ 66 ਸਕੋਰ ਮਾਰੇ ਤੇ ਸਭ ਤੋਂ ਘੱਟ ਜਸਪ੍ਰੀਤ ਭੁੰਮਰਾ ਨੇ ਸਿਰਫ਼ 1 ਰਨ ਹੀ ਮਾਰਿਆ। ਉਧਰ, ਵਿਰਾਟ ਕੋਹਲੀ ਇਸ ਵਾਰ ਫਿਰ ਆਪਣਾ ਅਰਧ ਸ਼ਤਕ ਪੂਰਾ ਕਰਨ ਵਿੱਚ ਕਾਮਯਾਬ ਰਹੇ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ 47 ਰਨ ਬਣਾਏ।