Friday, October 18, 2024
spot_img

ਨਾ NDA ਤੇ ਨਾ ਹੀ I.N.D.I.A ’ਚ ਸ਼ਾਮਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ : ਬੀਬਾ ਹਰਸਿਮਰਤ ਕੌਰ ਬਾਦਲ

Must read

18ਵੀਂ ਲੋਕ ਸਭਾ ਲਈ ਬਠਿੰਡਾ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨਾ ਤਾਂ ਐੱਨਡੀਏ ਅਤੇ ਨਾ ਹੀ ਆਈਐਨਡੀਆਈਏ ’ਚ ਸ਼ਾਮਲ ਹੋਵੇਗਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਗੱਠਜੋੜ ਹੋਣਾ ਹੀ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ ਹੁੰਦਾ ਜਿਸ ਨਾਲ ਚੋਣ ਜਿੱਤਣ ਵਿਚ ਆਸਾਨੀ ਰਹਿੰਦੀ, ਸੀਟਾਂ ਵੱਧ ਮਿਲਦੀਆਂ ਪਰ ਅਸੀਂ ਪੰਜਾਬ ਦੇ ਮੁੱਦਿਆਂ ’ਤੇ ਸੀਟਾਂ ਦੀ ਪ੍ਰਵਾਹ ਨਹੀਂ ਕੀਤੀ। ਕੰਗਨਾ ਰਣੌਤ ਮਾਮਲੇ ’ਤੇ ਹਰਸਿਮਰਤ ਨੇ ਕਿਹਾ ਕਿ ਉਹ ਕੰਗਨਾ ਨੂੰ ਅਪੀਲ ਕਰਨਗੇ ਕਿ ਉਹ ਆਪਣੀ ਜ਼ੁਬਾਨ ’ਤੇ ਕਾਬੂ ਰੱਖਣ। ਜੋ ਘਟਨਾ ਹੋਈ ਹੈ, ਉਹ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੇ ਪੰਜਾਬ ਦੀਆਂ ਮਾਤਾਵਾਂ ਨੂੰ ਟਕੇ-ਟਕੇ ਵਿਚ ਵਿਕਣ ਵਾਲੀਆਂ ਦੱਸਿਆ ਸੀ। ਉਨ੍ਹਾਂ ਨੇ ਚੋਟ ਮਾਰੀ ਸੀ, ਉਸ ਦਾ ਉਨ੍ਹਾਂ ਨੂੰ ਫਲ ਭੁਗਤਣਾ ਪਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article