Tuesday, December 24, 2024
spot_img

ਨਵੰਬਰ ਮਹੀਨੇ ਲਾਂਚ ਕੀਤਾ ਜਾਵੇਗਾ ਲੁਧਿਆਣਾ ਦਾ ITI ਐਕਸੀਲੈਂਸ ਸੈਂਟਰ : ਹਰਜੋਤ ਸਿੰਘ ਬੈਂਸ

Must read

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਉਪਰਾਲੇ ਨਾਲ ਸੂਬੇ ਦੀਆਂ ਛੇ ਆਈ.ਟੀ.ਆਈਜ. ਨੂੰ ਰਾਜ ਸਭਾ ਮੈਂਬਰ ਵਿਕਰਮ ਜੀਤ ਸਿੰਘ ਸਾਹਨੀ ਵਲੋਂ ਅਪਨਾਉਣ ਸਬੰਧੀ ਅੱਜ ਐਮ.ਉ.ਯੂ. ਸਾਈਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਨੋਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਤਕਨੀਕੀ ਸਿੱਖਿਆ ਵਿਭਾਗ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਦਿਨੋਂ ਦਿਨ ਤਕਨੀਕੀ ਵਿਕਾਸ ਕਾਰਨ ਸਾਡੀਆਂ ਆਈ.ਟੀ.ਆਈਜ. ਨਵੀਨਤਮ ਸਿੱਖਿਆ ਦੇਣ ਵਿਚ ਕੁਝ ਘਾਟ ਮਹਿਸੂਸ ਹੋ ਰਹੀ ਸੀ ਜਿਸ ਲਈ ਮੈਂ ਵਿਕਰਮਜੀਤ ਸਿੰਘ ਸਾਹਨੀ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਸਾਡੀ ਮਦਦ ਕਰਨ ਜਿਸ ਨੂੰ ਸਵੀਕਾਰ ਕਰਦਿਆਂ ਸ੍ਰੀ ਸਾਹਨੀ ਨੇ ਸੂਬੇ ਦੀਆਂ ਛੇ ਆਈ.ਟੀ.ਆਈਜ. ਨੂੰ ਅਪਨਾਉਣ ਸਬੰਧੀ ਅੱਜ ਐਮ.ਉ.ਯੂ.ਸਾਈਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ED ਦੀ ਵੱਡੀ ਕਾਰਵਾਈ, ਕਾਲੋਨਾਈਜ਼ਰ ਅਤੇ ਕਾਰੋਬਾਰੀ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਐਮ.ਉ.ਯੂ ਦੇ ਅਨੁਸਾਰ ਡਾ. ਸਾਹਨੀ ਜਿਨ੍ਹਾਂ ਛੇ ਆਈਂ. ਟੀ.ਆਈ. ਦੇ ਅਪਗ੍ਰੇਡੇਸ਼ਨ ਲਈ 11 ਕਰੋੜ ਰੁਪਏ ਖਰਚ ਕਰਕੇ ਅਪਗ੍ਰੇਡ ਕਰਨਗੇ ਉਨ੍ਹਾਂ ਵਿਚ ਆਈਂ. ਟੀ.ਆਈ.ਲੁਧਿਆਣਾ, ਆਈਂ. ਟੀ.ਆਈ. ਪਟਿਆਲਾ, ਆਈਂ. ਟੀ.ਆਈ. ਮਾਣਕਪੁਰ ਸ਼ਰੀਫ਼ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਆਈਂ. ਟੀ.ਆਈ. ਸੁਨਾਮ ਕਰੋੜ, ਅਤੇ ਆਈਂ. ਟੀ.ਆਈ. ਲਾਲੜੂ ਹਨ।

ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਇਨ੍ਹਾਂ ਆਈਂ. ਟੀ.ਆਈਜ. ਨੂੰ ਸਥਾਨਕ ਉਦਯੋਗਾਂ ਨਾਲ ਜੋੜਿਆ ਜਾਵੇਗਾ ਅਤੇ ਆਈਂ. ਟੀ.ਆਈ. ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਅਪ੍ਰੈਂਟਿਸਸ਼ਿਪਾਂ ਲਈ ਇੱਕ ਮਜ਼ਬੂਤ ​​ਉਦਯੋਗ-ਕਨੈਕਟ ਨੂੰ ਯਕੀਨੀ ਬਣਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਾਮੀ ਨਵੰਬਰ ਮਹੀਨੇ ਲੁਧਿਆਣਾ ਦਾ ਆਈ.ਟੀ.ਆਈ.ਐਕਸੀਲੈਂਸ ਸੈਂਟਰ ਲਾਂਚ ਕੀਤਾ ਜਾਵੇਗਾ।

ਇਸ ਸਮਝੌਤੇ ਅਧੀਨ ਮੋਹਾਲੀ ਆਈ ਟੀ.ਆਈ.ਵੂਮੈਨ ਇੰਪਾਵਰਮੈਂਟ ਦੀ ਦਿਸ਼ਾ ਵਿਚ ਏਅਰ ਹੋਸਟਸ, ਬਿਊਟੀ ਵੈਲਨੈਸ ਯੂਨੀਅਰ ਨਰਸ,ਦਾ ਕੋਰਸ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਰਾਲਿਆਂ ਨਾਲ ਦਸ ਹਜ਼ਾਰ ਨੋਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।

ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਲਾਲੜੂ ਅਤੇ ਮਾਨਕਪੁਰ ਸ਼ਰੀਫ਼ ਆਈਂ.ਟੀ.ਆਈ. ਨੂੰ ਡ੍ਰੋਨ ਅਕੈਡਮੀ ਵਜੋਂ ਵਿਕਸਤ ਕੀਤਾ ਜਾਵੇਗਾ ਜ਼ੋ ਕਿ ਡ੍ਰੋਨ ਤਕਨਾਲੋਜੀ ਦੇ ਖੇਤਰ ਵਿਚ ਦੇਸ਼ ਦੇ ਮੋਹਰੀ ਸੰਸਥਾਵਾਂ ਹੋਣਗੀਆਂ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ ਜਿਸ ਉਦਹਾਰਨ ਆਈ.ਟੀ.ਆਈਜ ਵਿਚ ਸੀਟਾਂ ਦੁ ਗਿਣਤੀ 28000 ਤੋਂ ਵਧਾ ਕੇ 35000 ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਉਦਯੋਗਿਕ ਇਕਾਈਆਂ ਨੂੰ ਸਿੱਖਿਅਤ ਕਾਮੇ ਮਿਲਣਗੇ ਉਸ ਦੇ ਨਾਲ ਹੀ ਸੂਬੇ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਵੇਗਾ ਅਤੇ ਨਸ਼ਿਆਂ ਦੀ ਸਮੱਸਿਆਂ ਨੂੰ ਖ਼ਤਮ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article