ਲੁਧਿਆਣਾ ਵਿੱਚ 31 ਦਸੰਬਰ ਨੂੰ ਦਿਲਜੀਤ ਦਾ GRAND FINALE ਹੈ ਜਿਸ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ। ਮੌਸਮ ਨੂੰ ਦੇਖਦਿਆਂ ਸ਼ੋਅ ਹੋਵੇਗਾ ਜਾ ਨਹੀਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪਰ PAU ਵਿੱਚ ਤਿਆਰੀਆਂ ਜਾਰੀ ਹਨ। ਸਟੇਜ ਵੀ ਤਿਆਰ ਹੋ ਚੁੱਕੀ ਹੈ। ਸ਼ੋਅ ਨੂੰ ਲੈ ਕੇ ਪ੍ਰਸਾਸ਼ਨ ਤੋਂ ਮਨਜ਼ੂਰੀਆਂ ਵੀ ਲੈ ਲਈਆਂ ਗਈਆਂ ਹਨ। ਲੋਕਾਂ ਵਿਚ ਸ਼ੋਅ ਨੂੰ ਲੈ ਕੇ ਬੇਹੱਦ ਉਤਸ਼ਾਹ ਸੀ।
ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ ਨੇ ਪਿੱਛਲੇ ਕੁੱਝ ਦਿਨ ਪਹਿਲਾਂ ਆਪਣੇ ਸ਼ੋਅ ਨੂੰ ਲੈ ਕੇ ਐਲਾਨ ਕੀਤਾ ਸੀ। ਉਨ੍ਹਾਂ ਦੇ ਸ਼ੋਅ ਦੀਆਂ ਟਿਕਟਾਂ ਵੀ ਸਿਰਫ਼ 14 ਮਿੰਟਾਂ ਵਿੱਚ ਸੋਲਡ ਆਊਟ ਹੋ ਗਈਆਂ ਸਨ।




