ਦੇਸ਼ ਦੀ ਆਮ ਚੋਣ ਜਿੱਤ ਕੇ ਦੇਸ਼ ਦੀ ਆਨ ਸ਼ਾਨ ਨੂੰ ਬਰਕਾਰ ਰੱਖਣ ਵਾਲੇ ਸਾਡੇ ਮੈਂਬਰ ਪਾਰਲੀਮੈਂਟ ਕਿਹੋ ਜਿਹੇ ਹੋਣ, ਸ਼ਾਇਦ ਇਹ ਸਵਾਲ ਅੱਜ ਦੇਸ਼ ਦੇ ਹਰੇਕ ਨਾਗਰਿਕ ਦੇ ਮਨ ਵਿੱਚ ਗਹਿਰੀ ਸੋਚ ਵਿਚਾਰ ਚੱਲ ਰਹੇ ਹੋਣਗੇ, ਕੀ ਵੋਟ ਕਿਸ ਪਾਰਟੀ ਨੂੰ ਵੋਟ ਪਾਈ ਜਾਵੇ। ਪਰ ਦੂਜੇ ਪਾਸੇ ਆਮ ਚੋਣਾਂ ਸ਼ੁਰੂ ਹੁੰਦਿਆਂ ਹੀ ਇੱਕ ਐਸੀ ਹਨ੍ਹੇਰੀ ਚਲੀ ਕੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਦੁਬਿਧਾ ਵਿੱਚ ਜਕੜਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਹ ਕਿਸ ਪਾਰਟੀ ਨੂੰ ਵੋਟ ਪਾਵੇ ਜਾਂ ਨਾਂਹ, ਕਿਉਂਕਿ ਦੇਸ਼ ਵਿੱਚ ਆਮ ਚੋਣਾਂ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਜੋ ਚੋਣ ਏਜੰਡਾ ਨਾਗਰਿਕਾਂ ਦੇ ਸਾਹਮਣੇ ਆਇਆ ਹੈ। ਅੱਜ ਦਾ ਵੋਟਰ ਕਿਸੇ ਨਾ ਕਿਸੇ ਕਾਰਨ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਸੀ। ਚੋਣਾਂ ਦੇ ਐਨ ਮੌਕੇ ਚੱਲੀ ਦਲ ਬਦਲੂ ਦੀ ਹਨ੍ਹੇਰੀ ਨੇ ਉਸ ਨੂੰ ਵੋਟ ਪਾਉਣ ਸਮੇਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਦੂਸਰੇ ਪਾਸੇ ਦਲਬਦਲੂ ਨੇਤਾ ਆਪਣੀ ਜਿੱਤ ਨੂੰ ਲੈਕੇ ਮੌਜਾਂ ਮਾਣਦੇ ਨਜ਼ਰੀ ਆਉਂਦੇ ਹਨ।
ਜਿਸ ਕਰਕੇ ਰਾਜਨੀਤਿਕ ਮਾਹਿਰ ਵੀ ਦੇਸ਼ ਵਿੱਚ ਹੋਈ ਪਹਿਲੇ ਗੇੜ ਦੀਆਂ ਵੋਟਾਂ ਵਿੱਚ ਵੋਟ ਪੋਲ ਕਰਨ ਦੀ ਪ੍ਰਤੀਸ਼ਤ ਘੱਟ ਹੋਣ ਦੇ ਕੀ ਕਾਰਨ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ। ਜਦਕਿ ਚੋਣ ਕਮਿਸ਼ਨ ਵਲੋਂ ਵੱਡੇ ਪੱਧਰ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੋਟ ਦੇ ਅਧਿਕਾਰ ਪ੍ਰਤੀ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਪਰ ਫਿਰ ਵੀ ਵੋਟ ਪੋਲ ਦੀ ਪ੍ਰਤੀਸ਼ਤ ਘੱਟ ਰਹਿਣਾ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਆਖਿਰ ਇਹਨਾਂ ਪ੍ਰਚਾਰ ਹੋਣ ਦੇ ਬਾਵਜੂਦ ਵੋਟ ਘੱਟ ਪੋਲ ਹੋਣ ਦੇ ਕੀ ਕਾਰਨ ਹਨ।
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੇ ਚੋਣ ਕਮਿਸ਼ਨ ਵਲੋਂ ਲੋਕਤੰਤਰ ਦੀ ਮਰਿਆਦਾ ਅਨੁਸਾਰ ਹਰ ਪੰਜ ਸਾਲ ਬਾਅਦ ਚੋਣ ਕਰਵਾਈ ਜਾਂਦੀ ਹੈ। ਪਰ ਇਸ ਵਾਰ ਦੀ ਚੋਣ ਕੁਝ ਅਹਿਮ ਨਜ਼ਰ ਆ ਰਹੀ ਹੈ। ਇਹ ਚੋਣ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਵਲੋਂ ਦੇਸ਼ ਦੇ ਨਾਗਰਿਕਾਂ ਦੇ ਭਵਿੱਖ਼ ਨੂੰ ਲੈਕੇ ਨਹੀਂ ਬਲਕਿ ਆਪਣੀ ਆਪਣੀ ਹੀ ਪਾਰਟੀ ਦੇ ਭਵਿੱਖ਼ ਨੂੰ ਲੈਕੇ ਲੜ ਰਹੀਆਂ ਹਨ। ਉਨ੍ਹਾਂ ਨੂੰ ਪਾਰਟੀ ਨਾਲ ਜੁੜੇ ਪੁਰਾਣੇ ਵਰਕਰਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ, ਉਨ੍ਹਾਂ ਲਈ ਸਿਰਫ ਚੋਣ ਜਿੱਤਨਾ ਹੀ ਅਹਿਮ ਹੈ। ਜਿਹੜੇ ਪਾਰਟੀ ਵਰਕਰ ਪਾਰਟੀ ਦੇ ਦਿੱਤੇ ਪ੍ਰੋਗਰਾਮ ਤੇ ਪਹਿਰਾ ਦਿੰਦੇ ਹਨ ਤੇ ਦੇਸ਼ ਜਾਂ ਸੂਬੇ ਵਿੱਚ ਕੁਝ ਗਲਤ ਹੋ ਰਿਹਾ ਤਾਂ ਉਸ ਨੂੰ ਰੋਕਣ ਲਈ ਆਵਾਜ਼ ਬੁਲੰਦ ਕਰਦਾ ਹਨ, ਪਰ ਚੋਣ ਮੁਹਿੰਮ ਸ਼ੁਰੂ ਹੁੰਦੇ ਹੀ ਦਲ ਬਦਲੂ ਨੀਤੀ ਕਾਰਨ ਅੱਜ ਉਸੇ ਪਾਰਟੀ ਵਰਕਰਾਂ ਨੂੰ ਉਸ ਨੇਤਾ ਦਾ ਝੰਡਾ ਚੁੱਕ ਕੇ ਉਸਦੇ ਹੱਕ ਵਿੱਚ ਪ੍ਰਚਾਰ ਕਰਨ ਪੈ ਰਿਹਾ। ਜਿਸ ਦਾ ਉਹਨਾਂ ਵਲੋਂ ਕਦੇ ਜ਼ੋਰਦਾਰ ਤਰੀਕੇ ਨਾਲ ਉਹ ਵਿਰੋਧ ਕਰਦੇ ਸਨ। ਇਸ ਕਾਰਨ ਪਾਰਟੀ ਦੇ ਪੁਰਾਣੇ ਵਰਕਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਜਦਕਿ ਪਾਰਟੀਆਂ ਵਰਕਰਾਂ ਨੂੰ ਉਸੇ ਨੇਤਾ ਨੂੰ ਜਤਾਉਣ ਲਈ ਫ਼ਰਮਾਨ ਜਾਰੀ ਕਰ ਰਹੀ ਹੈ। ਜਿਸ ਕਰਕੇ ਜ਼ਮੀਨੀ ਪੱਧਰ ਦੇ ਨੇਤਾਵਾਂ ਵਿੱਚ ਸ਼ਰਮਦਿੰਗੀ ਦਾ ਆਲਮ ਹੈ।
ਦੇਸ਼ ਵਿੱਚ ਦਲਬਦਲੂ ਦੀ ਖੇਡ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸ਼ੁਰੂ ਹੋ ਗਈ ਸੀ, ਸੋ ਇਸ ਵਾਰ ਦੀਆਂ ਆਮ ਚੋਣਾਂ ਵਿੱਚ ਇਸ ਨੇ ਐਨਾ ਜ਼ੋਰ ਫੜ ਲਿਆ ਕੀ ਵੋਟਰ ਪ੍ਰੇਸ਼ਾਨ ਹੋ ਗਏ ਹਨ। ਇਹਨਾਂ ਨੇਤਾਵਾਂ ਲਈ ਵੋਟਰ ‘ਆਇਆ ਰਾਮ, ਗਿਆ ਰਾਮ’ ਕਹਿ ਕੇ ਨਿਵਾਜਦੇ ਹਨ। ਕਿਉਂਕਿ ਇਹ ਨੇਤਾਵਾਂ ਨੂੰ ਸਿਰਫ ਤੇ ਸਿਰਫ ਕੁਰਸੀ ਦੀ ਲਾਲਸਾ ਹੁੰਦੀ ਹੈ, ਆਮ ਲੋਕਾਂ ਦੇ ਹਿੱਤ ਇਹਨਾਂ ਲਈ ਕੋਈ ਮਾਅਨੇ ਰੱਖਦੇ। ਇਹਨਾਂ ਲਈ ਲੋਕ ਮਸਲੇ ਦਾ ਕੋਈ ਮਹੱਤਵ ਨਹੀਂ ਹੁੰਦਾ। ਅਕਸਰ ਹੀ ਇਹ ਦਲਬਦਲੂ ਨੇਤਾ ਇਹ ਕਹਿੰਦੇ ਸੁਣੇ ਜਾਂਦੇ ਹਨ ਕੀ ਉਹ ਰਾਜਨੀਤੀ ਵਿੱਚ ਲੋਕ ਸੇਵਾ ਕਰਨ ਲਈ ਆਏ ਹਨ। ਲੋਕਾਂ ਤੋਂ ਮਿਲੇ ਪਿਆਰ ਸਦਕਾ ਜਦੋਂ ਉਹ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਹਨ ਤਾਂ ਲੋਕ ਸੇਵਾ ਕਰਨ ਲਈ ਆਪਣੇ ਘਰਾਂ ਵਿੱਚੋਂ ਨਿਕਲਦੇ ਹੀ ਨਹੀਂ ਫਿਰ ਪੰਜ ਸਾਲ ਬਾਅਦ ਜਦੋਂ ਫਿਰ ਵੋਟਾਂ ਆ ਜਾਂਦੀਆਂ ਹਨ ਤਾਂ ਇਹਨਾਂ ਨੇਤਾਵਾਂ ਦੀ ਕੁਰਸੀ ਹਾਸਿਲ ਕਰਨ ਦੀ ਲਾਲਸਾ ਫਿਰ ਤੋਂ ਜਵਾਨ ਹੋ ਜਾਂਦੀ ਹੈ ਤੇ ਫਿਰ ਇਹ ਜਨਤਾ ਵੱਲ ਰੁਖ਼ ਨਹੀਂ ਕਰਦੇ ਇਹ ਉਸ ਸਮੇਂ ਸੱਤਾ ਤੇ ਬੈਠੀ ਸਿਆਸੀ ਪਾਰਟੀ ਵੱਲ ਰੁਖ਼ ਕਰਕੇ ਲੋਕ ਹਿੱਤ ਲਈ ਨਹੀਂ ਨਿੱਜ ਹਿੱਤ ਲਈ ਦਲ ਬਦਲ ਲੈਂਦੇ ਹਨ। ਏਸੇ ਦਲ ਬਦਲ ਦੀ ਨੀਤੀ ਨੇ ਸਾਡੇ ਦੇਸ਼ ਦੀ ਲੋਕਤੰਤਰ ਪ੍ਰਣਾਲੀ ਨੂੰ ਬਹੁਤ ਢਾਹ ਲਈ ਹੈ।
ਆਮ ਚੋਣਾਂ 2024 ਵਿੱਚ ਇਹ ਗੱਲ ਸਮਝ ਨਹੀਂ ਆ ਰਹੀ ਕਿ ਵਿਰੋਧੀ ਪਾਰਟੀ ਕਿਹੜੀ ਹੈ। ਰਾਜਨੀਤਿਕ ਪਾਰਟੀਆਂ ਨੇ ਪਾਸੇ ਜਿੱਤ ਹਾਸਿਲ ਕਰਨ ਲਈ ਦਲਬਦਲੂ ਨੀਤੀ ਦੇ ਸਦਕਾ ਦੂਜੀਆਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਪਾਰਟੀ ਟਿਕਟ ਦਿੱਤੀ ਜਾ ਰਹੀ ਤੇ ਆਪਣਿਆਂ ਨੂੰ ਅੱਖੋ ਓਹਲੇ ਕੀਤਾ ਜਾ ਰਿਹਾ ਹੈ। ਇਸ ਬਾਅਦ ਚੋਣ ਪ੍ਰਚਾਰ ਦੌਰਾਨ ਬੀਜੇਪੀ ਵਾਲੇ ਕਾਂਗਰਸ ਦਾ ਪ੍ਰਚਾਰ ਕਰਦੇ ਨਜ਼ਰੀ ਆ ਰਹੇ ਹਨ ਤੇ ਕਾਂਗਰਸ ਵਾਲੇ ਬੀਜੇਪੀ ਦਾ ਪ੍ਰਚਾਰ। ਦਲਬਦਲੂ ਨੇਤਾਵਾਂ ਤੋਂ ਬਾਅਦ ਪ੍ਰਚਾਰ ਨੂੰ ਲੈਕੇ ਵੀ ਆਮ ਲੋਕ ਦੁਬਿਧਾ ਵਿੱਚ ਹਨ ਕਿ ਆਖਰ ਉਹ ਆਪਣਾ ਕੀਮਤੀ ਵੋਟ ਦੇਣ ਤਾਂ ਕਿਸ ਨੂੰ ਦੇਣ। ਇਹ ਤਾਂ 4 ਜੂਨ ਵੋਟਾਂ ਦੇ ਨਤੀਜੇ ਵਾਲੇ ਦਿਨ ਵੀ ਪਤਾ ਲੱਗੇਗਾ ਕੀ ਆਖਿਰਕਾਰ ਐਨੀ ਦੁਬਿਧਾ ਦੇ ਆਮ ਲੋਕਾਂ ਨੇ ਕਿਸ ਨੂੰ ਸੌਂਪਿਆ ਹੈ ਭਾਰਤ ਦਾ ਤਾਜ।