Tuesday, November 5, 2024
spot_img

ਦੁਬਈ ‘ਚ ਪਿੰਡ ਰੂਪੋਵਾਲੀ ਦੇ 22 ਸਾਲਾਂ ਨੌਜਵਾਨ ਨਾਲ ਵਾਪਰੀ ਐਸੀ ਮੰਦਭਾਗੀ ਘਟਨਾ, ਪੂਰੇ ਪਿੰਡ ਚ ਛਾਇਆ ਸੋਗ

Must read

ਬਟਾਲਾ, 13 ਅਗਸਤ : ਹਲਕਾ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਰੂਪੋਵਾਲੀ ਦੇ 22 ਸਾਲਾ ਨੌਜਵਾਨ ਦੀ ਦੁਬਈ ਦੇ ਵਿੱਚ ਕਰੇਨ ਦਾ ਬੂਮ ਟੁੱਟਣ ਨਾਲ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਵਾਨ ਪੁੱਤ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾਂ ਨੌਜਵਾਨ ਜਾਰਜ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਰੂਪੋਵਾਲੀ ਰੋਜੀ ਰੋਟੀ ਕਮਾਉਣ ਲਈ ਕਰੀਬ ਪੌਣੇ ਦੋ ਸਾਲ ਪਹਿਲਾਂ ਦੁਬਈ ਦੀ ਟੈਗ ਕੰਪਨੀ ਵਿੱਚ ਹੈਲਪਰ ਗਿਆ ਸੀ। ਬੀਤੇ ਕੱਲ੍ਹ ਉਹਨਾਂ ਨੂੰ ਦੁਬਈ ਵਿੱਚੋਂ ਉਨ੍ਹਾਂ ਦੇ ਨਾਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਰਜ ਮਸੀਹ ਦੀ ਮੋਬਾਇਲ ਕਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜਖਮੀ ਹੋਇਆ ਹੈ। ਜਿਸ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਨੇ ਹਸਪਤਾਲ ਲਜਾਇਆ ਗਿਆ, ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ।ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੇ ਦੇਹ ਵਤਨ ਲਿਆਉਣ ਵਿੱਚ ਮਦਦ ਕੀਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਾਰਜ ਮਸੀਹ ਦੀਆਂ ਦੋ ਭੈਣਾਂ, ਦੋ ਭਰਾ ਅਤੇ ਬਜ਼ੁਰਗ ਮਾਤਾ ਪਿਤਾ ਦਾ ਗੁਜਾਰਾ ਉਸ ਦੇ ਸਿਰ ਤੇ ਚਲਦਾ ਸੀ, ਪਰ ਉਸ ਤੇ ਭਰ ਜਵਾਨੀ ਵਿੱਚ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article