Friday, December 27, 2024
spot_img

ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾਵਾਂ ਇੰਨੀ ਤਰੀਕ ਤੱਕ ਰਹਿਣਗੀਆਂ ਬੰਦ, ਯਾਤਰੀਆਂ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਲਾਂ ਦਾ ਸਾਹਮਣਾ

Must read

ਪੰਜਾਬ ਰੋਡਵੇਜ਼ ਦੀਆਂ ਬੀਐਸ-6 ਮਾਡਲ ਦੀਆਂ ਵੋਲਵੋ ਬੱਸਾਂ ਨੂੰ 14 ਦਸੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਦਿੱਲੀ ਵਿੱਚ ਬੱਸ ਲੈ ਕੇ ਜਾਵੇਗਾ ਤਾਂ ਉਸ ਨੂੰ 20,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦਿੱਲੀ ਸਰਕਾਰ ਨੇ ਵਧਦੇ ਪ੍ਰਦੂਸ਼ਣ ਕਾਰਨ ਇਹ ਫੈਸਲਾ ਲਿਆ ਹੈ।

ਅਸਲ ਵਿੱਚ ਪੰਜਾਬ ਤੋਂ BS-6 ਮਾਪਦੰਡਾਂ ਤੋਂ ਘੱਟ ਡੀਜ਼ਲ ‘ਤੇ ਚੱਲਣ ਵਾਲੇ ਵਾਹਨਾਂ ਦੇ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ (NCT) ਵਿੱਚ ਦਾਖਲੇ ‘ਤੇ ਪਾਬੰਦੀ ਲਗਾਉਣ ਤੋਂ ਬਾਅਦ, ਵੋਲਵੋ ਨੇ ਹੁਣ ਦਿੱਲੀ ਹਵਾਈ ਅੱਡੇ ਲਈ ਆਪਣੀਆਂ ਬੱਸ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਸ ਮੁਅੱਤਲੀ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ ‘ਤੇ ਉਹ ਜਿਹੜੇ ਏਅਰਪੋਰਟ ਨੂੰ ਆਰਾਮਦਾਇਕ ਅਤੇ ਸਿੱਧੇ ਰੂਟ ਲਈ ਵੋਲਵੋ ਬੱਸਾਂ ‘ਤੇ ਨਿਰਭਰ ਕਰਦੇ ਹਨ।

ਲੁਧਿਆਣਾ ਡਿਪੂ ਵਿਖੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਕਿ ਵੋਲਵੋ ਬੱਸ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਕਾਰਨ ਇਹ ਹੈ ਕਿ ਪੁਰਾਣੀਆਂ ਬੀਐਸ-4 ਮਾਡਲ ਦੀਆਂ ਬੱਸਾਂ ਨੂੰ ਹੁਣ 14 ਦਸੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੁਅੱਤਲੀ ਕਾਰਨ ਡਿਪੂ ਨੂੰ ਰੋਜ਼ਾਨਾ ਕਰੀਬ 4.5 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਲੁਧਿਆਣਾ ਡਿਪੂ ਤੋਂ ਇਸ ਰੂਟ ‘ਤੇ 12 ਵੋਲਵੋ ਬੱਸਾਂ ਚੱਲਦੀਆਂ ਹਨ, ਜੋ ਰੋਜ਼ਾਨਾ 240 ਦੇ ਕਰੀਬ ਯਾਤਰੀਆਂ ਨੂੰ ਸੇਵਾ ਦਿੰਦੀਆਂ ਹਨ, ਜਿਸ ਕਾਰਨ ਹੁਣ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ਰੋਡਵੇਜ਼ ਦੀਆਂ ਆਮ ਬੱਸਾਂ ਇਸ ਪਾਬੰਦੀ ਦਾ ਪ੍ਰਭਾਵਤ ਨਹੀਂ ਹੋਣਗੀਆਂ ਅਤੇ ਆਮ ਵਾਂਗ ਚੱਲਦੀਆਂ ਰਹਿਣਗੀਆਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article