ਦਿਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਨੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਲੈ ਕੇ ਰਾਹਤ ਅਤੇ ਪੁਨਰ ਨਿਰਮਾਣ ਲਈ ਇੱਕ ਵਿਸਤ੍ਰਿਤ ਯੋਜਨਾ ਸਾਂਝੀ ਕੀਤੀ ਹੈ।
ਫਾਊਂਡੇਸ਼ਨ ਨੇ ਤੁਰੰਤ ਰਾਹਤ ਲਈ ਭੋਜਨ, ਪਾਣੀ ਅਤੇ ਮੈਡੀਕਲ ਸਹਾਇਤਾ ਵਰਗੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ‘ਤੇ ਧਿਆਨ ਦਿੱਤਾ ਹੈ, ਜਿਸ ਤੋਂ ਬਾਅਦ ਲੰਬੇ ਸਮੇਂ ਦੀ ਪੁਨਰਵਾਸ ਯੋਜਨਾ ਹੈ, ਜਿਸ ਵਿੱਚ ਘਰਾਂ ਦਾ ਪੁਨਰ ਨਿਰਮਾਣ ਅਤੇ ਰੋਜ਼ੀ-ਰੋਟੀ ਨੂੰ ਬਹਾਲ ਕਰਨਾ ਸ਼ਾਮਲ ਹੈ। ਇਸ ਯੋਜਨਾ ਤੇ ਘੱਟੋ ਘੱਟ 10 ਕਰੋੜ ਖਰਚ ਆਉਣ ਦਾ ਅੰਦਾਜ਼ਾ ਹੈ।