Saturday, October 5, 2024
spot_img

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਅੰਡੇ ਦਾ ਆਮਲੇਟ ਬਣਾਉਂਦੇ ਹੋਏ ਕੀਤਾ ਫਿਲਮ ‘ਜੱਟ ਐਂਡ ਜੂਲੀਅਟ 3’ ਦੀ ਕੀਤੀ ਪ੍ਰਮੋਸ਼ਨ, ਵੀਡਿਓ ਹੋ ਰਹੀ ਵਾਇਰਲ

Must read

ਜੱਟ ਐਂਡ ਜੂਲੀਅਟ 3 ਫਿਲਮ ਦੀ ਪ੍ਰਮੋਸ਼ਨ ਕਰਨ ਦਾ ਅਨੋਖਾ ਤਰੀਕਾ ਅਪਣਾਇਆ ਗਿਆ, ਫਿਲਮ ਦੇ ਅਦਾਕਾਰਾਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਨੀਰੂ ਆਪਣੇ ਚਾਹੁਣ ਵਾਲਿਆਂ ਨੂੰ ਕੁਕਿੰਗ ਹੁਨਰ ਨਾਲ ਪ੍ਰਭਾਵਿਤ ਕੀਤਾ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਇੱਕ ਰਸੋਈ ਵਿੱਚ ਅੰਡੇ ਦਾ ਆਮਲੇਟ ਬਣਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਸਮੇਂ ਦਿਲਜੀਤ ਦੋਸਾਂਝ ਨੇ ਸਫੈਦ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਤੇ ਨੀਰੂ ਬਾਜਵਾ ਨੇ ਬਲੈਕ ਰੰਗ ਦੀ ਡਰੈੱਸ ਪਾਈ ਹੋਈ ਹੈ। ਦੋਵੇਂ ਅੰਡੇ ਦਾ ਆਮਲੇਟ ਬਣਾ ਰਹੇ ਹਨ ਤੇ ਬੈਕ ਸਾਈਡ ਜੱਟ ਐਂਡ ਜੂਲੀਅਟ 3 ਦਾ ਗਾਣਾ ਚੱਲ ਰਿਹਾ ਹੈ। ਜਦਕਿ ਆਮਲੇਟ ਬਣਾਉਂਦੇ ਸਮੇਂ ਉਹ ਇੱਕ ਦੂਜੇ ਨੂੰ ਮਜ਼ਾਕ ਵੀ ਕਰਦੇ ਨਜ਼ਰ ਆ ਰਹੇ ਹਨ। ਆਮਲੇਟ ਤਿਆਰ ਹੋਣ ਤੋਂ ਬਾਅਦ ਦੋਵੇਂ ਆਮਲੇਟ ਖਾਂਦੇ ਹੋਏ ਵੀ ਨਜ਼ਰ ਆਉਂਦੇ ਹਨ। ਜਿਸ ਦੀ ਵੀਡਿਓ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਦੇ instgarm ਪਲੇਟਫਾਰਮ ਤੇ ਕਾਫੀ ਪ੍ਰਚਲਿਤ ਹੋ ਰਹੀ ਹੈ। ਇਥੇ ਦਸ ਦੇਈਏ ਕਿ ਅਦਾਕਾਰ ਦਿਲਜੀਤ ਦੋਸਾਂਝ ਇੱਕ ਅਜਿਹਾ ਵਿਅਕਤੀ ਹੈ ਜੋ ਖਾਣ ਪੀਣ ਦਾ ਬਹੁਤ ਸ਼ੌਕ ਰੱਖਦਾ ਹੈ। ਉਹ ਨਾ ਸਿਰਫ਼ ਕਈ ਤਰ੍ਹਾਂ ਦੇ ਭੋਜਨ ਦਾ ਆਨੰਦ ਮਾਣਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਚੰਗੇ ਭੋਜਨ ਨਾਲ ਆਪਣੇ ਚਾਹੁਣ ਵਾਲਿਆਂ ਨਾਲ ਜੁੜਨ ਦਾ ਉਸਦਾ ਇੱਕ ਵੱਖਰਾ ਤਰੀਕਾ ਹੈ। ਉਹ ਆਪਣੀ ਰਸੋਈ ਦੀ ਕਿਤਾਬ ਵਿੱਚੋਂ ਆਪਣੇ ਗੈਸਟ੍ਰੋਨੋਮਿਕ ਸਾਹਸ ਅਤੇ ਵੱਖ-ਵੱਖ ਪਕਵਾਨਾਂ ਨੂੰ ਸਾਂਝਾ ਕਰਦਾ ਰਹਿੰਦਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article